ਭਾਰਤੀ ਮੂਲ ਦੇ ਵਿਅਕਤੀ ਨੇ ਓਹਾਓ ਦੀਆਂ ਪ੍ਰਾਇਮਰੀ ਚੋਣਾਂ ''ਚ ਦਰਜ ਕੀਤੀ ਜਿੱਤ

04/30/2020 8:40:01 PM

ਵਾਸ਼ਿੰਗਟਨ - ਭਾਰਤੀ ਮੂਲ ਦੇ ਨੀਰਜ ਅੰਟਾਨੀ ਨੇ ਅਮਰੀਕਾ ਦੇ ਸੂਬੇ ਓਹਾਓ ਵਿਚ ਛੇਵੇਂ ਸੈਨੇਟ ਡਿ੍ਰਸਟਿ੍ਰਕਟ ਤੋਂ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। 29 ਸਾਲਾ ਅੰਟਾਨੀ ਮੌਜੂਦਾ ਵੇਲੇ ਓਹਾਓ ਦੀ ਜਨਰਲ ਅਸੈਂਬਲੀ ਵਿਚ ਸੂਬਾਈ ਨੁਮਾਇੰਦੇ ਹਨ। ਗੈਰ-ਅਧਿਕਾਰਕ ਨਤੀਜਿਆਂ ਮੁਤਾਬਕ ਅੰਟਾਨੀ ਨੂੰ ਰਿਪਬਲਿਕਨ ਪ੍ਰਾਇਮਰੀ ਵਿਚ ਕਰੀਬ 65 ਫੀਸਦੀ ਵੋਟਾਂ ਹਾਸਲ ਹੋਈਆਂ ਹਨ।

ਉਥੇ ਹੀ ਜੇਕਰ ਨੀਰਜ ਅੰਟਾਨੀ ਦੀ ਜਿੱਤ ਹੁੰਦੀ ਹੈ ਤਾਂ ਉਹ ਓਹਾਓ ਸੂਬੇ ਤੋਂ ਸੈਨੇਟ ਲਈ ਜਿੱਤਣ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹੋਣਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਸਟੇਟ ਸੈਨੇਟਰ ਲਈ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕਰ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਫਸਵੇ ਮੁਕਾਬਲੇ ਦੇ ਬਾਵਜੂਦ 64 ਫੀਸਦੀ ਤੋਂ ਜ਼ਿਆਦਾ ਵੋਟਾਂ ਦੇਣ ਲਈ ਧੰਨਵਾਦ। ਮੈਂ ਆਪਣੇ ਸਾਰੇ ਵੋਟਰਾਂ, ਸਮਰਥਕਾਂ, ਟੀਮ ਦੇ ਲੋਕਾਂ ਦਾ ਧੰਨਵਾਦ ਅਦਾ ਕਰਦਾ ਹਾਂ।

Khushdeep Jassi

This news is Content Editor Khushdeep Jassi