ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)

01/23/2023 10:11:28 AM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸ਼ਹਿਰ ਫਿਲਾਡੇਲਫੀਆ ’ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਮੂਲ ਦੇ 66 ਸਾਲਾ ਪੈਟਰੋਲ ਪੰਪ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ, ਪੁਲਸ ਇਸ ਮਾਮਲੇ ’ਚ 3 ਦੋਸ਼ੀਆਂ ਦੀ ਭਾਲ ਕਰ ਕਰ ਰਹੀ ਹੈ। ਫਿਲਾਡੇਲਫੀਆ ਦੇ ਇਕ ਟੀ. ਵੀ. ਸਟੇਸ਼ਨ ‘6 ਏ. ਬੀ. ਸੀ.’ ਦੀ ਖ਼ਬਰ ’ਚ ਕਿਹਾ ਗਿਆ ਕਿ ਫਿਲਾਡੇਲਫੀਆ ਪੁਲਸ ਨੇ ਐਤਵਾਰ ਨੂੰ ਇਕ ਨਿਗਰਾਨੀ ਵੀਡੀਓ ਜਾਰੀ ਕੀਤੀ, ਜਿਸ ’ਚ ਪੈਟਰੋਲ ਪੰਪ ਕਰਮਚਾਰੀ ਪੈਟ੍ਰੋ ਸਿਬੋਰਾਮ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ 3 ਸ਼ੱਕੀਆਂ ਨੂੰ ਦਿਖਾਇਆ ਗਿਆ ਹੈ। ਪੁਲਸ ਨੂੰ ਇਨ੍ਹਾਂ ਦੀ ਭਾਲ ਹੈ। ਇਹ ਘਟਨਾ ਮੰਗਲਵਾਰ ਨੂੰ ਟੋਰੇਸਡੇਲ ਐਵੇਨਿਊ ਸਥਿਤ 7100 ਬਲਾਕ ਦੇ ਐਕਸਾਨ ’ਚ ਹੋਈ, ਜੋ ਨੌਰਥਈਸਟ ਫਿਲਾਡੇਲਫੀਆ ਦੇ ਟੈਕੋਨੀ ’ਚ ਇਕ ਪ੍ਰਮੁੱਖ ਵਪਾਰਕ ਸੜਕ ਹੈ।

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

 

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਵੀਡੀਓ 'ਚ ਨਜ਼ਰ ਆਏ ਨਕਾਬਪੋਸ਼ ਲੋਕਾਂ ਨੂੰ ਕੋਈ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਦੇਵੇ। ਪੁਲਸ ਦੇ ਅਨੁਸਾਰ, ਨਕਾਬਪੋਸ਼ ਬਦਮਾਸ਼ ਪੈਟਰੋਲ ਪੰਪ ਦੇ ਪਿੱਛੇ 'ਮਿੰਨੀ ਮਾਰ' ਵਿੱਚ ਦਾਖ਼ਲ ਹੋ ਗਏ, ਜਿੱਥੇ ਪੈਟਰੋ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਅਪਰਾਧੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਪੈਟਰੋ ਦੀ ਪਿੱਠ ਵਿੱਚ ਲੱਗੀ ਅਤੇ ਅਪਰਾਧੀ ਕੈਸ਼ ਰਜਿਸਟਰ ਲੈ ਕੇ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਾਡੇਲਫੀਆ ਦੇ ਪੁਲਸ ਕਪਤਾਨ ਜੋਸ ਮੇਡੀਨਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਸੀ। ਕਰਮਾਯਾਰੀ ਦਾ ਕਤਲ ਕਰ ਦਿੱਤਾ ਗਿਆ। ਬੱਚੇ ਉਨ੍ਹਾਂ ਨੂੰ ਪਸੰਦ ਕਰਦੇ ਸਨ…। ਸੀ.ਬੀ.ਐੱਸ. ਨਿਊਜ਼ ਫਿਲਾਡੇਲਫੀਆ ਦੇ ਅਨੁਸਾਰ, ਪੈਟਰੋ ਮੂਲ ਰੂਪ ਵਿੱਚ ਭਾਰਤ ਦੇ ਰਹਿਣ ਵਾਲੇ ਸਨ ਅਤੇ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਪਰਤੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਏ ਹਨ। ਐਕਸੋਨ ਪੈਟਰੋਲ ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਕਰਮਚਾਰੀ ਦੇ ਕਤਲ ਤੋਂ ਬਾਅਦ ਸੁਰੱਖਿਆ ਗੇਟ ਲਗਾ ਰਹੇ ਹਨ। ਗੁਆਂਢੀਆਂ ਨੇ ਪੈਟਰੋ ਬਾਰੇ ਦੱਸਿਆ ਕਿ ਉਹ ਆਪਣੇ ਗਾਹਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਬਹੁਤ ਮਦਦਗਾਰ ਸੀ।

ਇਹ ਵੀ ਪੜ੍ਹੋ: ਕੀ UK ਤੋਂ ਬਾਅਦ ਹੁਣ US 'ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ

cherry

This news is Content Editor cherry