ਡਰਾਈਵਿੰਗ ਦੌਰਾਨ ਫੋਨ ਚਲਾਉਣ ਦੇ ਚੱਕਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਸਾਲ ਦੀ ਸਜ਼ਾ

08/08/2018 9:09:56 PM

ਲੰਡਨ — ਭਾਰਤੀ ਮੂਲ ਦੇ ਇਕ ਸ਼ਖਸ ਨੂੰ ਗੱਡੀ ਚਲਾਉਂਦੇ ਸਮੇਂ ਫੋਨ 'ਤੇ ਦਾ ਇਸਤੇਮਾਲ ਕਰਨ ਨੂੰ ਲੈ ਕੇ ਹੋਈ ਘਟਨਾ ਦੇ ਮਾਮਲੇ 'ਚ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਕੋਰਟ ਨੇ ਪੇਸ਼ੇ ਤੋਂ ਅਕਾਉਂਟੇਂਟ ਮੁਹੰਮਦ ਪਟੇਲ (26) 'ਤੇ 9 ਸਾਲ ਲਈ ਡਰਾਈਵਿੰਗ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ।
ਦੱਸ ਦਈਏ ਕਿ ਇਹ ਘਟਨਾ ਅਪ੍ਰੈਲ 2016 'ਚ ਪ੍ਰੀਸਟਨ ਲੈਂਕੇਸਾਇਰ 'ਤੇ ਵਾਪਰੀ ਸੀ। ਮੁਹੰਮਦ ਪਟੇਲ ਗੱਡੀ ਚਲਾਉਣ ਦੌਰਾਨ ਆਪਣੇ ਫੋਨ ਦਾ ਇਸਤੇਮਾਲ ਕਰਨ 'ਚ ਇੰਨਾ ਮਸ਼ਰੂਫ ਹੋ ਗਿਆ ਸੀ ਕਿ ਸੜਕ ਪਾਰ ਕਰ ਰਹੀ ਸ਼ੈਲਬਾਏ ਮੇਹਰ (17) ਅਤੇ ਰਾਚੇਲ ਮਰਫੀ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪ੍ਰੀਸਟਨ ਕ੍ਰਾਊਂਨ ਕੋਰਟ ਨੇ ਪਟੇਲ ਨੂੰ ਮੰਗਲਵਾਰ ਨੂੰ 6 ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਆਖਿਆ ਕਿ ਗੱਡੀ ਚਲਾਉਣ ਸਮੇਂ ਫੋਨ ਦਾ ਇਸਤੇਮਾਲ ਕਰਨ ਕਾਰਨ ਇਹ ਹਾਦਸਾ ਵਾਪਰਿਆ।