ਅਮਰੀਕਾ : ਕਾਰ ਹਾਦਸੇ 'ਚ ਵਾਲ-ਵਾਲ ਬਚਿਆ ਭਾਰਤੀ ਮੂਲ ਦਾ ਪਰਿਵਾਰ, ਪਿਤਾ ਗ੍ਰਿਫ਼ਤਾਰ

01/04/2023 12:20:09 PM

ਨਿਊਯਾਰਕ (ਆਈ.ਏ.ਐੱਨ.ਐਸ.): ਅਮਰੀਕਾ ਵਿਖੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਉਸ ਸਮੇਂ ਚਮਤਕਾਰੀ ਢੰਗ ਨਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ 75 ਮੀਟਰ ਹੇਠਾਂ ਇਕ ਚੱਟਾਨ ਨਾਲ ਜਾ ਟਕਰਾਈ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਭਾਰਤੀ ਮੂਲ ਦੇ 41 ਸਾਲਾ ਪਿਤਾ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਬਾਲ ਸ਼ੋਸ਼ਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਜਾਣ ਬੁੱਝ ਕੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਟੇਸਲਾ ਨੂੰ ਇਕ ਚੱਟਾਨ ਤੋਂ ਹੇਠਾਂ ਸੁੱਟ ਦਿੱਤਾ।

ਹਾਈਵੇਅ ਪੈਟਰੋਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਪਾਸਡੇਨਾ ਦੇ ਧਰਮੇਸ਼ ਏ ਪਟੇਲ ਨੂੰ ਹਸਪਤਾਲ ਤੋਂ ਰਿਹਾਅ ਹੋਣ ਤੋਂ ਬਾਅਦ ਸੈਨ ਮਾਟੇਓ ਕਾਉਂਟੀ ਜੇਲ੍ਹ ਭੇਜਿਆ ਜਾਵੇਗਾ।ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀਐਚਪੀ) ਨੇ ਮੰਗਲਵਾਰ ਨੂੰ ਕਿਹਾ ਕਿ ਬਚਾਅ ਕਰਮੀ ਟੈਸਲਾ ਵਿੱਚ ਫਸੇ ਦੋ ਬੱਚਿਆਂ ਅਤੇ ਦੋ ਬਾਲਗਾਂ ਨੂੰ ਬਚਾਉਣ ਲਈ ਚੱਟਾਨ ਤੋਂ ਹੇਠਾਂ ਉਤਰੇ, ਜਦੋਂ ਇਹ ਸੋਮਵਾਰ ਨੂੰ ਸੈਨ ਫਰਾਂਸਿਸਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਨਾਲ ਲੱਗਦੇ ਸੁੰਦਰ ਹਾਈਵੇਅ 1 ਤੋਂ ਉਤਰ ਗਈ।ਸੀਐਚਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ, 9 ਮਹੀਨੇ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਏਜੰਸੀ ਨੇ ਕਿਹਾ ਕਿ ਗਵਾਹਾਂ ਦੀ ਇੰਟਰਵਿਊ ਲੈਣ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਜਾਂਚਕਰਤਾਵਾਂ ਨੂੰ "ਇਹ ਘਟਨਾ ਜਾਣਬੁੱਝ ਕੇ ਕੀਤੀ ਗਈ ਮੰਨੀ ਹੈ"।CHP ਨੇ ਪਟੇਲ ਦੇ ਕਥਿਤ ਤੌਰ 'ਤੇ ਵਾਹਨ ਨੂੰ ਚੱਟਾਨ ਦੇ ਉੱਪਰ ਲਿਜਾਣ ਦਾ ਕੋਈ ਸੰਭਾਵੀ ਉਦੇਸ਼ ਨਹੀਂ ਦੱਸਿਆ।ਕੇਸੀਆਰਏ ਟੀਵੀ ਨੇ ਦੱਸਿਆ ਕਿ ਬਚਾਏ ਗਏ ਬੱਚਿਆਂ ਵਿਚ ਚਾਰ ਸਾਲ ਦੀ ਲੜਕੀ ਅਤੇ ਨੌਂ ਸਾਲ ਦਾ ਲੜਕਾ ਸੀ।ਸੈਨ ਫਰਾਂਸਿਸਕੋ ਦੇ ਏਬੀਸੀ 7 ਟੀਵੀ ਨੇ ਦੱਸਿਆ ਕਿ ਪਟੇਲ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਡਾਕਟਰ ਸੀ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana