ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

07/06/2023 10:34:07 AM

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਦੁਕਾਨ ਵਿਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 36 ਸਾਲਾ ਨੌਜਵਾਨ ਦਾ ਹਥਿਆਰਬੰਦ ਲੁੱਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਸਬੰਧ ਵਿਚ 2 ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ: ਸੜਕ ਤੋਂ ਫਿਸਲ ਕੇ 75 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 27 ਯਾਤਰੀਆਂ ਦੀ ਦਰਦਨਾਕ ਮੌਤ

'ਦਿ ਅਗਸਤਾ ਕ੍ਰੋਨਿਕਲ' ਅਖ਼ਬਾਰ ਵਿਚ ਪਿਛਲੇ ਹਫ਼ਤੇ ਆਈ ਖ਼ਬਰ ਮੁਤਾਬਕ ਜਾਰਜੀਆ ਦੇ ਵਰੇਂਸ ਸ਼ਹਿਰ ਵਿਚ ਕਰਿਆਨੇ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਮਨਦੀਪ ਸਿੰਘ ਨੂੰ 28 ਜੂਨ ਨੂੰ 15 ਸਾਲ ਦੇ 2 ਮੁੰਡਿਆਂ ਨੇ 2 ਗੋਲੀਆਂ ਮਾਰੀਆਂ। ਵਰੇਂਸ ਪੁਲਸ ਦੇ ਮੁਖੀ ਜੌਹਨ ਮੇਨਾਰਡ ਮੁਤਾਬਕ ਅਗਸਤਾ ਸ਼ਹਿਰ ਦੇ ਰਹਿਣ ਵਾਲੇ ਸਿੰਘ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਦੁਕਾਨ ਵਿਚ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

cherry

This news is Content Editor cherry