ਕੋਰੋਨਾ ਮੰਦੀ ਵਿਚਾਲੇ ਦੁਬਈ ’ਚ 3 ਭਾਰਤੀਆਂ ਨੇ ਜਿੱਤੀ 41 ਕਰੋੜ ਦੀ ਲਾਟਰੀ

04/04/2020 10:52:54 PM

ਦੁਬਈ – ਭਾਰਤੀ ਮੂਲ ਦੇ 3 ਡਰਾਈਵਰ ਦੁਬਈ ਵਿਚ ਰਾਤੋ-ਰਾਤ ਕਰੋੜਪਤੀ ਬਣ ਗਏ। ਇਹ ਤਿੰਨੇ ਮੂਲ ਤੌਰ ’ਤੇ ਕੇਰਲ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਸ਼ੁੱਕਰਵਾਰ ਨੂੰ ਮੈਗਾ ਜੈਕਪਾਟ ਲਾਟਰੀ ਜ਼ਰੀਏ ਤਕਰੀਬਨ 41 ਕਰੋੜ ਦੀ ਰਕਮ ਜਿੱਤੀ ਹੈ। ‘ਖਲੀਜ਼ ਟਾਈਮਜ਼’ ਦੀ ਰਿਪੋਰਟ ਮੁਤਾਬਕ ਲਾਟਰੀ ਜਿਜੇਸ਼ ਕੋਰੋਥਨ ਦੇ ਨਾਂ ’ਤੇ ਸੀ। ਉਸਨੇ ਦੋਸਤਾਂ ਸ਼ਾਹਜਹਾਂ ਕੁੱਟੀਕਟਿੱਲ ਅਤੇ ਸ਼ਨੋਜ ਬਾਲਕ੍ਰਿਸ਼ਨ ਨਾਲ ਮਿਲ ਕੇ ਟਿਕਟ ਖਰੀਦੀ ਸੀ। ਇਸ ਲਈ ਹੁਣ ਇਨਾਮ ਦੀ ਰਕਮ ਵੀ ਤਿੰਨਾਂ ਨੇ ਆਪਸ ਵਿਚ ਵੰਡਣ ਦਾ ਫੈਸਲਾ ਕੀਤਾ ਹੈ।

ਜਿਜੇਸ਼ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਮਿਲ ਕੇ ਕੁਝ ਦਿਨ ਪਹਿਲਾਂ ਹੀ ਲੋਨ ਲੈ ਕੇ ਲਿਮੋਜਿਨ ਕਾਰ ਚਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਕੋਰੋਨਾ ਵਾਇਰਸ ਕਾਰਣ ਟੂਰਿਜ਼ਮ ਸੈਕਟਰ ਪੂਰੀ ਤਰ੍ਹਾਂ ਚੌਪਟ ਹੋ ਗਿਆ ਹੈ। ਸਾਡਾ ਕੰਮ ਵੀ ਬੰਦ ਹੋ ਚੁੱਕਾ ਹੈ, ਇਸ ਲਈ ਅਸੀਂ ਕੇਰਲ ਪਰਤਣ ਦੀ ਤਿਆਰੀ ਵਿਚ ਸੀ। ਕਾਰ ਦੀ ਈ. ਐੱਮ. ਆਈ. ਭਰਨ ਲਈ ਪੈਸੇ ਨਹੀਂ ਸਨ, ਇਸ ਲਈ ਇਸਨੂੰ ਵੇਚ ਕੇ ਕਰਜ਼ਾ ਚੁਕਾਉਣ ਦਾ ਮਨ ਬਣਾ ਲਿਆ ਸੀ ਪਰ ਗਾਹਕ ਨਾਲ ਮੀਟਿੰਗ ਤੋਂ ਪਹਿਲਾਂ ਹੀ ਅਚਾਨਕ ਸਾਡੀ ਕਿਸਮਤ ਬਦਲ ਗਈ।


Inder Prajapati

Content Editor

Related News