ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਨੇ ਲੇਬਰ ਪਾਰਟੀ ਦੀ ਅਗਵਾਈ ਹਾਸਲ ਕਰਨ ਦੀ ਕੀਤੀ ਕੋਸ਼ਿਸ਼

01/05/2020 3:02:11 AM

ਲੰਡਨ - ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਲੀਸਾ ਨੰਦੀ ਨੇ ਲੇਬਰ ਨੇਤਾ ਦੇ ਰੂਪ 'ਚ ਜੈਰੇਮੀ ਕੋਰਬਿਨ ਦੀ ਥਾਂ ਲੈਣ ਲਈ ਆਪਣੀ ਕੋਸ਼ਿਸ਼ ਰਸਮੀ ਰੂਪ ਤੋਂ ਸ਼ੁਰੂ ਕਰ ਦਿੱਤੀ ਹੈ। ਲੀਸਾ ਨੇ ਪਿਛਲੇ ਮਹੀਨੇ ਹੋਈਆਂ ਆਮ ਚੋਣਾਂ 'ਚ ਲੇਬਰ ਪਾਰਟੀ ਦੀ ਸਭ ਤੋਂ ਬੁਰੀ ਹਾਰ ਦੇ ਮੱਦੇਨਜ਼ਰ ਪਾਰਟੀ ਦੇ ਮੈਂਬਰਾਂ ਤੋਂ ਅਸੰਬਧਿਤ ਹੋਣ ਤੋਂ ਬਚਣ ਲਈ ਪਾਰਟੀ ਅੰਦਰ ਬਦਲਾਅ ਲਿਆਉਣ ਦੀ ਅਪੀਲ ਕੀਤੀ ਹੈ। ਗਾਰਡੀਅਨ ਅਤੇ ਵਿਗਾਨ ਪੋਸਟ 'ਚ ਲੇਖਾਂ 'ਚ 40 ਸਾਲਾ ਸੰਸਦ ਮੈਂਬਰ ਨੇ ਆਖਿਆ ਕਿ ਉਹ ਲੇਬਰ ਪਾਰਟੀ ਦੇ ਰਸਮੀ ਗੜ੍ਹਾਂ 'ਚ ਪਾਰਟੀ ਦੇ ਉਨ੍ਹਾਂ ਵੋਟਾਂ ਨੂੰ ਵਾਪਸ ਲੈਣਾ ਚਾਹੁੰਦੀ ਹੈ, ਜਿਨ੍ਹਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ।

ਲੀਜ਼ਾ ਸਮੇਤ 4 ਉਮੀਦਵਾਰ ਪਾਰਟੀ ਦੀ ਅਗਵਾਈ ਦਾ ਅਹੁਦਾ ਹਾਸਲ ਕਰਨ ਦੀ ਦੌੜ 'ਚ ਸ਼ਾਮਲ ਹੈ। ਹੋਰ ਤਿੰਨਾਂ 'ਚ ਕਲਾਈਵ ਲੇਵਿਸ, ਜੇਸ ਫੀਲਿਪ ਅਤੇ ਐਮਿਲੀ ਥੋਰਨਬੇਰੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਵੋਟਰਾਂ ਦਾ ਵਿਸ਼ਵਾਸ ਫਿਰ ਤੋਂ ਹਾਸਲ ਕਰਨ ਲਈ ਪਾਰਟੀ ਨੂੰ ਆਪਣੇ ਅੰਦਰ ਬਦਲਾਅ ਲਿਆਉਣਾ ਹੋਵੇਗਾ। ਉਨ੍ਹਾਂ ਆਖਿਆ ਕਿ ਅਗਲੀ ਅਗਵਾਈ ਉਨ੍ਹਾਂ ਖੇਤਰਾਂ ਤੋਂ ਆਉਣੀ ਚਾਹੀਦੀ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਜੋ ਪਾਰਟੀ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਆਖਰੀ ਵਾਰ 14 ਸਾਲ ਪਹਿਲਾਂ ਲੇਬਰ ਪਾਰਟੀ ਸੱਤਾ 'ਚ ਆਈ ਸੀ। ਅਗਵਾਈ ਅਭਿਆਨ ਨੂੰ ਲੈ ਕੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਵੱਲੋਂ ਸੋਮਵਾਰ ਨੂੰ ਪ੍ਰੋਗਰਾਮ ਨਿਰਧਾਰਤ ਕੀਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਇਹ ਮਾਰਚ ਅੰਤ ਤੱਕ ਪੂਰਾ ਹੋਵੇਗਾ।

Khushdeep Jassi

This news is Content Editor Khushdeep Jassi