ਭਾਰਤੀ ਮੂਲ ਦੀ ਨਰਸ ਸਿੰਗਾਪੁਰ ਦੇ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ

07/22/2020 5:10:22 PM

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ 53 ਸਾਲਾ ਭਾਰਤੀ ਮੂਲ ਦੀ ਇਕ ਨਰਸ ਨੂੰ ਕੋਵਿਡ-19 ਦੀ ਲੜਾਈ ਵਿਚ ਫਰੰਟ ਮੋਰਚੇ 'ਤੇ ਆਪਣੀਆਂ ਸੇਵਾਵਾਂ ਦੇਣ ਲਈ ਵੱਕਾਰੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਕਲਾ ਨਾਰਾਇਣਸਾਮੀ ਉਨ੍ਹਾਂ 5 ਨਰਸਾਂ ਵਿਚ ਸ਼ਾਮਲ ਹਨ , ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਰਾਸ਼ਟਰਪਤੀ ਹਲੀਮਾ ਯਾਕੂਬ ਵੱਲੋਂ ਦਸਤਖ਼ਤ ਪ੍ਰਮਾਣ ਪੱਤਰ, ਇਕ ਟ੍ਰਾਫੀ ਅਤੇ 10,000 ਸਿੰਗਾਪੁਰੀ ਡਾਲਰ ਦਿੱਤੇ ਗਏ। ਨਾਰਾਇਣਸਾਮੀ 'ਵੁਡਲੈਂਡਸ ਹੈਲਥ ਕੈਂਪਸ ਆਫ ਨਰਸਿੰਗ' ਦੀ ਉਪ ਨਿਰਦੇਸ਼ਕ ਹਨ ਅਤੇ ਉਨ੍ਹਾਂ ਨੂੰ ਵਾਇਰਸ ਦੇ ਇਨਫੈਕਸ਼ਨ ਨੂੰ ਕਾਬੂ ਦੇ ਤਰੀਕਿਆਂ ਦੀ ਵਰਤੋਂ ਕਰਣ ਲਈ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਤਰੀਕਿਆਂ ਨੂੰ ਉਨ੍ਹਾਂ ਨੇ 2003 ਵਿਚ ਸੀਵਿਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ (ਸਾਰਸ) ਫੈਲਣ ਦੌਰਾਨ ਸਿੱਖਿਆ ਸੀ।

'ਚੈਨਲ ਨਿਊਜ਼ ਏਸ਼ੀਆ' ਨੇ ਨਾਰਾਇਣਸਾਮੀ ਦੇ ਹਵਾਲੇ ਤੋਂ ਕਿਹਾ, 'ਅਸੀਂ ਜੋ ਵੀ ਸਾਰਸ ਦੌਰਾਨ ਸਿੱਖਿਆ, ਉਸ ਦਾ ਇਸਤੇਮਾਲ ਹੁਣ ਕਰ ਸਕਦੇ ਹਨ।' ਨਾਰਾਇਣਸਾਮੀ ਅਜੇ 'ਵੁੱਡਲੈਂਡਸ ਹੈਲਥ ਕੈਂਪਸ' ਦੀ ਯੋਜਨਾ  ਨਾਲ ਜੁੜੇ ਹੋਏ ਹਨ, ਜੋ 2022 ਵਿਚ ਖੁੱਲ੍ਹੇਗਾ। ਸਿਹਤ ਮੰਤਰਾਲਿਆਂ ਅਨੁਸਾਰ ਦੇਸ਼ ਵਿਚ ਕੋਵਿਡ-19 ਦੇ 48,744 ਮਾਮਲੇ ਹਨ ਅਤੇ ਇਸ ਨਾਲ 27 ਲੋਕਾਂ ਦੀ ਜਾਨ ਜਾ ਚੁੱਕੀ ਹੈ।

cherry

This news is Content Editor cherry