ਬ੍ਰਿਟੇਨ 'ਚ ਜਸਕਿਰਨ ਸਿੱਧੂ ਤੇ ਉਸ ਦੇ ਸਾਥੀ ਨੂੰ ਉਮਰ ਕੈਦ ਦੀ ਸਜ਼ਾ

05/15/2019 10:02:09 AM

ਲੰਡਨ— ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਅਤੇ ਉਸ ਦੇ ਬ੍ਰਿਟਿਸ਼ ਸਾਥੀ ਨੂੰ ਉੱਥੋਂ ਦੇ 22 ਸਾਲਾ ਇਕ ਵਿਦਿਆਰਥੀ ਦਾ ਕਤਲ ਕਰਨ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।


ਡਰੱਗਜ਼ ਨੂੰ ਲੈ ਕੇ ਹੋਏ ਵਿਵਾਦ 'ਚ ਦੋਹਾਂ ਨੇ ਪਿਛਲੇ ਸਾਲ 11 ਅਕਤੂਬਰ ਨੂੰ ਇਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਲੰਡਨ ਦੀ ਅਦਾਲਤ ਨੇ 28 ਸਾਲ ਦੇ ਜਸਕਿਰਨ ਸਿੱਧੂ ਅਤੇ 26 ਸਾਲ ਦੇ ਫਿਲਪ ਬਾਬਟੁੰਡੇ ਫਾਸ਼ਕਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਘੱਟ ਤੋਂ ਘੱਟ 30 ਸਾਲ ਬਾਅਦ ਉਨ੍ਹਾਂ ਨੂੰ ਪੈਰੋਲ ਦੇਣ 'ਤੇ ਵਿਚਾਰ ਕੀਤਾ ਜਾਵੇਗਾ। ਜੱਜ ਨੇ ਕਿਹਾ ਕਿ ਦੋਹਾਂ ਨੇ ਹਾਸ਼ਿਮ ਅਬਦਲ ਅਲੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਤਲ ਕਰਨ ਮਗਰੋਂ ਦੋਵੇਂ ਫਿਲਮ ਦੇਖਣ ਚਲੇ ਗਏ ਸਨ ਤਾਂ ਕਿ ਕਿਸੇ ਨੂੰ ਇਸ ਬਾਰੇ ਕੁਝ ਪਤਾ ਨਾ ਲੱਗ ਸਕੇ।