ਇਜ਼ਰਾਇਲ ''ਚ ਭਾਰਤੀ ਨੇ ਕੀਤਾ ਭਾਰਤੀ ਦਾ ਕਤਲ

07/04/2019 8:18:27 PM

ਤੇਲ ਅਵੀਵ—ਇਜ਼ਰਾਇਲ ਦੀ ਇਕ ਅਦਾਲਤ ਨੇ ਇਕ ਭਾਰਤੀ ਵਿਅਕਤੀ ਨੂੰ ਆਪਣੇ ਫਲੈਟ 'ਚ ਰਹਿਣ ਵਾਲੇ ਇਕ ਹੋਰ ਭਾਰਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਤੇਲ ਅਵੀਵ 'ਚ ਰਹਿ ਰਹੇ ਇਸ ਵਿਅਕਤੀ ਦਾ ਆਪਣੇ ਅਪਾਰਟਮੈਂਟ 'ਚ ਇਨ੍ਹਾਂ ਲੋਕਾਂ ਨਾਲ ਝਗੜਾ ਹੋਇਆ ਸੀ।

ਤੇਲ ਅਵੀਵ 'ਚ ਜ਼ਿਲਾ ਅਟਾਰਨੀ ਦੇ ਦਫਤਰ ਨੇ ਕੇਰਲ ਦੇ ਰਹਿਣ ਵਾਲੇ 36 ਸਾਲਾ ਪੈਟ੍ਰਿਕ ਜੋਹਾਨਸਨ ਦੇ ਖਿਲਾਫ 50 ਸਾਲਾ ਜੇਰੋਮ ਆਰਥਰ ਫਿਲਿਪ ਦੀ ਹੱਤਿਆ ਕਰਨ ਤੇ ਇਕ ਹੋਰ ਵਿਅਕਤੀ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ 'ਚ ਦੋਸ਼ ਦਾਇਰ ਕੀਤਾ। ਜੇਰੋਮ ਵੀ ਕੇਰਲ ਦਾ ਹੀ ਰਹਿਣ ਵਾਲਾ ਸੀ। ਤੇਲ ਅਵੀਵ ਦੇ ਨੇਵੇ ਸ਼ਾਨਨ ਮਾਰਗ 'ਤੇ ਸਥਿਤ ਆਪਣੇ ਅਪਾਰਟਮੈਂਟ 'ਚ ਸੱਤ ਜੂਨ ਦੀ ਰਾਤ ਉਨ੍ਹਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੋਰ ਪੀੜਤ ਪੀਟਰ ਜੇਵੀਅਰ ਹਨ ਤੇ ਉਹ ਵੀ ਕੇਰਲ ਦੇ ਹੀ ਰਹਿਣ ਵਾਲੇ ਹਨ। ਜੇਵੀਅਰ ਦਾ ਅਜੇ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਟਾਰਨੀ ਨੋਮ ਸ਼ਾਵਿਤ ਵਲੋਂ ਦਾਇਰ ਦੋਸ਼ ਮੁਤਾਬਕ ਜੇਰੋਮ ਨੇ ਮਈ ਤੋਂ ਇਸ ਅਪਾਰਟਮੈਂਟ 'ਚ ਰਹਿਣਾ ਸ਼ੁਰੂ ਕੀਤਾ ਸੀ ਪਰ ਕੁਝ ਹੀ ਸਮੇਂ ਬਾਅਦ ਜੇਰੋਮ ਤੇ ਦੋਸ਼ੀ ਵਿਚਾਲੇ ਨਿਯਮਾਂ ਨੂੰ ਲੈ ਕੇ ਤਕਰਾਰ ਹੋਣ ਲੱਗੀ। 7 ਜੂਨ ਨੂੰ ਦੋਵਾਂ ਵਿਚਾਲੇ ਝਗੜਾ ਹੋਇਆ ਤੇ ਪੈਟ੍ਰਿਕ ਨੇ ਜੇਰੋਮੀ ਦੇ ਢਿੱਡ 'ਚ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਪੈਟ੍ਰਿਕ ਨੇ ਇਕ ਹੋਰ ਵਿਅਕਤੀ ਤੇ ਵੀ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

Baljit Singh

This news is Content Editor Baljit Singh