ਯੂ. ਏ. ਈ. ''ਚ ਮ੍ਰਿਤਕ ਮਿਲਿਆ ਭਾਰਤੀ, ਇਕ ਹਫਤੇ ਤੋਂ ਸੀ ਲਾਪਤਾ

07/17/2018 6:09:30 PM

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਇਕ ਬੈਂਕ ਵਿਚ ਕੰਮ ਕਰਨ ਵਾਲਾ ਇਕ ਭਾਰਤੀ ਮ੍ਰਿਤਕ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਹਫਤੇ ਤੋਂ ਲਾਪਤਾ ਸੀ। ਮੀਡੀਆ ਰਿਪੋਰਟ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 'ਖਲੀਜ਼ ਟਾਈਮਜ਼' ਦੀ ਰਿਪੋਰਟ ਮੁਤਾਬਕ ਜਬਰ ਕੇਪੀ ਨਾਂ ਦਾ ਕੇਰਲ ਦਾ ਰਹਿਣ ਵਾਲੀ ਸੀ। ਉਹ ਮੌਜੂਦਾ ਸਮੇਂ ਆਬੂ ਧਾਬੀ ਵਿਚ ਰਹਿ ਰਿਹਾ ਸੀ ਪਰ ਉਸ ਦੀ ਲਾਸ਼ ਸ਼ਹਿਰ ਦੇ ਮੁਸਾਫਾਹ ਇੰਡਸਟਰੀਅਲ ਏਰੀਏ 'ਚੋਂ ਮਿਲੀ। 
ਜਬਰ ਦੀ ਲਾਸ਼ ਮੁਰਦਾਘਰ 'ਚ ਅਣਪਛਾਤੀ ਲਾਸ਼ ਵਜੋਂ ਰੱਖੀ ਗਈ ਸੀ। ਬਾਅਦ ਵਿਚ ਸਮਾਜਿਕ ਵਰਕਰ ਅਤੇ ਭਾਈਚਾਰੇ ਦਾ ਇਕ ਗਰੁੱਪ ਉਸ ਦੇ ਰਿਸ਼ਤੇਦਾਰ ਬਾਰੇ ਪਤਾ ਲਾਉਣ ਲਈ ਅੱਗੇ ਆਏ। ਇਕ ਰਿਪੋਰਟ ਮੁਤਾਬਕ ਸੋਮਵਾਰ ਨੂੰ ਉਸ ਦੇ ਭਰਾ ਨੇ ਉਸ ਦੀ ਲਾਸ਼ ਦੀ ਪਛਾਣ ਕੀਤੀ। ਮਿਲੀ ਜਾਣਕਾਰੀ ਮੁਤਾਬਕ ਜਬਰ ਪਿਛਲੇ 9 ਸਾਲਾਂ ਤੋਂ ਆਬੂ ਧਾਬੀ 'ਚ ਰਹਿ ਰਿਹਾ ਸੀ ਅਤੇ ਇਕ ਹਫਤੇ ਤੋਂ ਲਾਪਤਾ ਸੀ। 
ਜਬਰ ਦੇ ਭਰਾ ਨੇ ਕਿਹਾ ਕਿ ਉਹ ਵੀ ਉਸੇ ਬੈਂਕ ਵਿਚ ਕੰਮ ਕਰਦਾ ਹੈ, ਜਿੱਥੇ ਜਬਰ ਕੰਮ ਕਰਦਾ ਸੀ। ਜਬਰ ਦੇ ਭਰਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਜਬਰ ਦੀ ਮੌਤ ਦੇ ਪਿੱਛੇ ਕੀ ਕਾਰਨ ਰਿਹਾ ਹੋਵੇਗਾ। ਉਸ ਤੋਂ ਕਿਸੇ ਨੂੰ ਕੋਈ ਵੀ ਸਮੱਸਿਆ ਨਹੀਂ ਸੀ। ਭਰਾ ਨੇ ਅੱਗੇ ਕਿਹਾ ਕਿ ਸਮਾਜਿਕ ਵਰਕਰਾਂ ਜ਼ਰੀਏ ਉਸ ਨੂੰ ਇਹ ਖਬਰ ਮਿਲੀ ਅਤੇ ਮੁਰਦਾਘਰ 'ਚ ਲਾਸ਼ ਦੀ ਪਛਾਣ ਲਈ ਉਹ ਗਿਆ। ਉਸ ਨੇ ਕਿਹਾ ਕਿ ਮੈਂ ਆਪਣਾ ਭਰਾ ਗੁਆ ਦਿੱਤਾ ਹੈ। ਜਬਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਉਸ ਦੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।