ਸਿੰਗਾਪੁਰ ''ਚ ਇਕਾਂਤਵਾਸ ਦੇ ਆਦੇਸ਼ ਦਾ ਉਲੰਘਣ ਕਰਨ ''ਤੇ ਭਾਰਤੀ ਨਾਗਰਿਕ ਨੂੰ ਜ਼ੁਰਮਾਨਾ

05/20/2020 8:21:20 PM

ਸਿੰਗਾਪੁਰ (ਭਾਸ਼ਾ) - ਸਿੰਗਾਪੁਰ ਵਿਚ 35 ਸਾਲ ਦੇ ਭਾਰਤੀ ਨਾਗਰਿਕ 'ਤੇ ਕੋਰੋਨਾਵਾਇਰਸ ਦੇ ਪ੍ਰਕੋਪ ਵਿਚਾਲੇ ਘਰ ਵਿਚ ਇਕਾਂਤਵਾਸ ਰਹਿਣ ਦੇ ਆਦੇਸ਼ ਦਾ ਉਲੰਘਣ ਕਰਨ 'ਤੇ 3500 ਸਿੰਗਾਪੁਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਵੀ. ਐਨ. ਰੈੱਡੀ ਨੂੰ 16 ਤੋਂ 25 ਫਰਵਰੀ ਤੱਕ ਇਕਾਂਤਵਾਸ ਵਿੱਚ ਰਹਿਣਾ ਸੀ ਪਰ ਉਹ ਕਥਿਤ ਰੂਪ ਤੋਂ 24 ਫਰਵਰੀ ਨੂੰ ਆਦੇਸ਼ ਦਾ ਉਲੰਘਣ ਕਰਦਾ ਹੋਇਆ ਘਰ ਤੋਂ ਬਾਹਰ ਆ ਗਿਆ।

ਉਥੇ ਹੀ ਰੈੱਡੀ ਨੇ ਘਰ ਵਿਚ ਇਕਾਂਤਵਾਸ ਵਿੱਚ ਰਹਿਣ ਦੇ ਆਦੇਸ਼ ਦਾ ਉਲੰਘਣ ਕਰਨ ਦਾ ਜ਼ੁਰਮ ਬੁੱਧਵਾਰ ਨੂੰ ਸਵੀਕਾਰ ਕੀਤਾ, ਜਿਸ ਤੋਂ ਬਾਅਦ ਉਸ 'ਤੇ 3500 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ। ਅਦਾਲਤ ਨੇ ਕਿਹਾ ਕਿ ਰੈੱਡੀ ਆਪਣੇ ਉਸ ਸਹਿ-ਕਰਮੀ ਦੇ ਕਰੀਬੀ ਸੰਪਰਕ ਵਿਚ ਆਇਆ, ਜਿਸ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ ਰੈੱਡੀ ਦੀ ਜਾਂਚ ਰਿਪੋਰਟ ਨੈਗੇਟਿਵ ਆਈ। ਚੈਨਲ ਨਿਊਜ਼ ਏਸ਼ੀਆ ਨੇ ਖਬਰ ਦਿੱਤੀ ਹੈ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਉਨ੍ਹਾਂ ਨੂੰ ਘਰ ਵਿਚ ਅਲੱਗ ਰਹਿਣ ਲਈ ਆਖਿਆ ਗਿਆ ਸੀ ਪਰ ਉਹ 24 ਫਰਵਰੀ ਦੀ ਰਾਤ ਨੂੰ ਬਿਨਾਂ ਇਜਾਜ਼ਤ ਦੇ ਘਰ ਤੋਂ ਬਾਹਰ ਚੱਲਾ ਗਿਆ।

Khushdeep Jassi

This news is Content Editor Khushdeep Jassi