ਦੁਬਈ ''ਚ ਭਾਰਤੀ ''ਤੇ ਹਮਵਤਨੀ ਜਨਾਨੀ ਨਾਲ ਜਬਰ-ਜ਼ਨਾਹ ਦਾ ਮੁਕੱਦਮਾ

07/26/2020 9:57:42 PM

ਦੁਬਈ (ਭਾਸ਼ਾ): ਦੁਬਈ ਵਿਚ ਸੇਲਸਮੈਨ ਦਾ ਕੰਮ ਕਰ ਰਹੇ ਇਕ 23 ਸਾਲ ਭਾਰਤੀ ਨੌਜਵਾਨ 'ਤੇ ਚਾਕੂ ਦੇ ਜ਼ੋਰ 'ਤੇ 39 ਸਾਲਾ ਹਮਵਤਨੀ ਜਨਾਨੀ ਨਾਲ ਜਬਰ-ਜ਼ਨਾਹ ਕਰਨ ਤੇ ਪੈਸੇ ਚੋਰੀ ਕਰਨ ਦਾ ਦੋਸ਼ ਤੈਅ ਹੋਇਆ ਹੈ। ਗਲਫ ਨਿਊਜ਼ ਦੀ ਖਬਰ ਮੁਤਾਬਕ ਦੁਬਈ ਦੀ ਅਦਾਲਤ ਨੇ ਐਤਵਾਰ ਨੂੰ ਇਸ ਮਾਮਲੇ ਦੀ ਪਹਿਲੀ ਸੁਣਵਾਈ ਕੀਤੀ। ਹਾਲਾਂਕਿ ਇਹ ਘਟਨਾ ਇਸ ਸਾਲ ਫਰਵਰੀ ਵਿਚ ਉਸ ਵੇਲੇ ਹੋਈ ਜਦੋਂ ਜਨਾਨੀ ਨਈਫ ਇਲਾਕੇ ਵਿਚ ਬੇਟੇ ਨੂੰ ਸਕੂਲ ਛੱਡਣ ਦੇ ਲਈ ਇਮਾਰਤ ਦੇ ਬਾਹਰ ਗਈ ਸੀ।

ਅਖਬਾਰ ਮੁਤਾਬਕ ਜਦੋਂ ਜਨਾਨੀ ਆਪਣੇ ਅਪਾਰਟਮੈਂਟ ਵਿਚ ਪਰਤੀ ਤਾਂ ਦੋਸ਼ੀ ਪਿਛਿਓਂ ਆਇਆ ਤੇ ਚਾਕੂ ਦੀ ਨੋਕ 'ਤੇ ਅਪਾਰਟਮੈਂਟ ਵਿਚ ਦਾਖਲ ਹੋਇਆ ਤੇ ਜਨਾਨੀ ਨਾਲ ਜਬਰ-ਜ਼ਨਾਹ ਕੀਤਾ ਤੇ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ। ਪੀੜਤਾਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਕਿ ਦੋਸ਼ੇ ਨੇ ਮੇਰੇ 200 ਦਿਰਹਮ (ਤਕਰੀਬਨ 4,068 ਰੁਪਏ) ਵੀ ਚੋਰੀ ਕਰ ਲਏ ਤੇ ਪੁਲਸ ਕੋਲ ਜਾਣ 'ਤੇ ਵੀਡੀਓ ਲੀਕ ਕਰਨ ਦੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਉਹ ਉਸ 'ਤੇ ਨਜ਼ਰ ਰੱਖ ਰਿਹਾ ਹੈ। ਪੀੜਤਾ ਨੇ ਘਟਨਾ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ, ਜਿਸ ਤੋਂ ਬਾਅਦ ਨਈਫ ਪੁਲਸ ਥਾਣੇ ਵਿਚ ਮਾਮਲਾ ਦਰਜ ਹੋਇਆ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਦੋ ਦਿਨਾਂ ਵਿਚ ਹੀ ਸੇਲਸਮੈਨ ਦੀ ਪਛਾਣ ਕਰ ਲਈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਅਪਰਾਧ ਸਵਿਕਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ 135 ਦਿਰਹਮ ਦੋਸ਼ੀ ਕੋਰੋਨਾ ਮਿਲੇ ਤੇ ਉਸ ਨੇ ਸਵਿਕਾਰ ਕੀਤਾ ਕਿ ਇਹ ਪੀੜਤਾ ਤੋਂ ਚੋਰੀ ਕੀਤੀ ਰਾਸ਼ੀ ਦਾ ਹਿੱਸਾ ਹੈ। 

ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਿਹਾ ਕਿ ਸ਼ਰਾਬ ਦੇ ਨਸ਼ੇ ਦੇ ਕਾਰਣ ਇਸ ਘਟਨਾ ਨੂੰ ਅੰਜਾਮ ਦਿੱਤਾ। ਅਦਾਲਤ ਵਿਚ ਐਤਵਾਰ ਨੂੰ ਦੋਸ਼ੀ 'ਤੇ ਜਬਰ-ਜ਼ਨਾਹਤੇ ਚੋਰੀ ਦਾ ਦੋਸ਼ ਤੈਅ ਕੀਤਾ ਗਿਆ। ਇਸ ਦੇ ਨਾਲ ਹੀ ਬਿਨਾਂ ਲਾਈਸੈਂਸ ਸ਼ਰਾਬ ਪੀਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਸਮੇਂ ਦੋਸ਼ੀ ਪੁਲਸ ਹਿਰਾਸਤ ਵਿਚ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ।

Baljit Singh

This news is Content Editor Baljit Singh