ਬ੍ਰਿਟੇਨ ''ਚ ਰਹਿ ਰਹੇ ਭਾਰਤੀ ਨੇ ਨੌਕਰੀ ਛੱਡ ਕੇ ਸ਼ੁਰੂ ਕੀਤਾ ਚਾਹ ਦਾ ਸਟਾਲ, ਇਨ੍ਹਾਂ ਲੋਕਾਂ ਲਈ ਬਣਿਆ ਉਮੀਦ ਦੀ ਕਿਰਨ

05/23/2017 7:03:19 PM

ਲੰਡਨ— ਬ੍ਰਿਟੇਨ ''ਚ ਰਹਿ ਰਿਹਾ ਇਕ ਭਾਰਤੀ ਕਈ ਸ਼ਰਣਾਰਥੀਆਂ ਦੀ ਜ਼ਿੰਦਗੀ ਵਿਚ ਉਮੀਦ ਦੀ ਰੌਸ਼ਨੀ ਭਰ ਰਿਹਾ ਹੈ। ਪ੍ਰਣਵ ਚੋਪੜਾ ਨਾਂ ਦਾ ਇਹ ਭਾਰਤੀ ਸ਼ਖਸ ਬ੍ਰਿਟੇਨ ''ਚ ਚੰਗੀ ਨੌਕਰੀ ਕਰ ਰਿਹਾ ਸੀ। ਪ੍ਰਣਵ ਇੱਥੇ ਮੈਨੇਜਮੈਂਟ ਕੰਸਲਟੇਂਟ (ਪ੍ਰਬੰਧਨ ਸਲਾਹਕਾਰ) ਸਨ। ਇਕ ਦਿਨ ਉਨ੍ਹਾਂ ਨੇ ਟੀ. ਵੀ. ''ਤੇ ਜਾਨ ਬਚਾਉਣ ਲਈ ਇਰਾਕ ਤੋਂ ਦੌੜ ਕੇ ਯੂਰਪ ਜਾ ਰਹੇ ਸ਼ਰਣਾਰਥੀਆਂ ''ਤੇ ਇਕ ਪ੍ਰੋਗਰਾਮ ਦੇਖਿਆ। ਇਸ ਪ੍ਰੋਗਰਾਮ ਦਾ ਅਜਿਹਾ ਅਸਰ ਪਿਆ ਕਿ ਉਨ੍ਹਾਂ ਨੇ ਫਰਵਰੀ 2017 ''ਚ ਆਪਣੀ ਨੌਕਰੀ ਛੱਡ ਦਿੱਤੀ ਅਤੇ ਪ੍ਰਣਵ ਲੰਡਨ ''ਚ ਚਾਹ ਦੀ ਦੁਕਾਨ ਚਲਾਉਂਦੇ ਹਨ। ਇਸ ਦੁਕਾਨ ''ਚ ਉਹ  ਸ਼ਰਣਾਰਥੀਆਂ ਨੂੰ ਨੌਕਰੀ ਦਿੰਦੇ ਹਨ। ਇੱਥੇ ਕਿਸੇ ਖਾਸ ਦੇਸ਼ ਤੋਂ ਆਏ ਸ਼ਰਣਾਰਥੀਆਂ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ ਸਗੋਂ ਕਿ ਇੱਥੇ ਦੁਨੀਆ ਦੇ ਕਈ ਵੱਖ-ਵੱਖ ਥਾਵਾਂ ਤੋਂ ਆਏ ਸ਼ਰਣਾਰਥੀ ਕੰਮ ਕਰ ਰਹੇ ਹਨ।
ਪ੍ਰਣਵ ਨੇ ਆਪਣੀ ਦੁਕਾਨ ਦਾ ਨਾਂ ''ਚਾਹ ਗਰਮ'' ਰੱਖਿਆ। ਪ੍ਰਣਵ ਕੋਲ ਲੰਡਨ ਦੇ 2 ਫੂਡ ਮਾਰਕੀਟਸ ਵਿਚ ਚਾਹ ਦੇ ਸਟਾਲ ਹਨ। ਇਨ੍ਹਾਂ ਸਟਾਲਸ ਨੂੰ ਸ਼ਰਣਾਰਥੀ ਹੀ ਚਲਾਉਂਦੇ ਹਨ। ਹੁਣ ਤੱਕ ਪ੍ਰਣਵ ਨੇ ਆਪਣੀ ਇਸ ਦੁਕਾਨ ਦੇ ਜ਼ਰੀਏ 7 ਸ਼ਰਣਾਰਥੀਆਂ ਦੀ ਮਦਦ ਕੀਤੀ ਹੈ। ਇਹ ਸ਼ਰਣਾਰਥੀ ਸੀਰੀਆ, ਇਰਾਕ, ਸੂਡਾਨ ਅਤੇ ਪਾਕਿਸਤਾਨ ਮੂਲ ਦੇ ਹਨ। ਪ੍ਰਣਵ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਬ੍ਰਿਟੇਨ ਆਉਣ ਵਾਲੇ ਸ਼ਰਣਾਰਥੀਆਂ ਨੂੰ ਨੌਕਰੀ ਦੇਣਾ ਹੈ। 
ਇਕ ਕੱਪ ਚਾਹ ਦੀ ਕੀਮਤ 3 ਪੌਂਡ (ਭਾਰਤੀ ਕਰੰਸੀ ''ਚ 250 ਰੁਪਏ) ਹੈ। ਪ੍ਰਣਵ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ''ਤੇ ਕੰਮ ਕਰਨ ਵਾਲੇ ਸ਼ਰਣਾਰਥੀ ਜਦੋਂ ਗਾਹਕ ਨੂੰ ਚਾਹ ਸਰਵ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ। ਨਾਲ ਹੀ ਉਨ੍ਹਾਂ ਨੂੰ ਕੰਮ ਕਰਨ ਦਾ ਅਨੁਭਵ ਵੀ ਮਿਲਦਾ ਹੈ। ਪ੍ਰਣਵ ਕਹਿੰਦੇ ਹਨ ਕਿ ਬ੍ਰਿਟੇਨ ਵਿਚ ਕਈ  ਲੋਕ ਚਾਹ ਪੀਂਦੇ ਹਨ ਪਰ ਮੈਂ ਚਾਹੁੰਦਾ ਹਾਂ ਕਿ ਭਾਰਤੀ ਮਸਾਲਾ ਚਾਹ ਇੱਥੇ ਟਰੈਂਡ ਬਣ ਜਾਵੇ। ਉਹ ਦੱਸਦੇ ਹਨ ਕਿ ਇਕ ਸਮਾਜਿਕ ਬਦਲਾਅ ਲਈ ਆਪਣੀ ਭਾਰਤੀ ਜੜ੍ਹਾਂ ਨੂੰ ਇਸਤੇਮਾਲ ਕਰਨਾ ਇਕ ਚੰਗਾ ਅਹਿਸਾਸ ਦਿੰਦਾ ਹੈ।

Tanu

This news is News Editor Tanu