ਦੁਬਈ 'ਚ ਭਾਰਤੀ ਦਾ ਸ਼ਰਮਨਾਕ ਕਾਰਾ, ਹੋਈ ਜੇਲ

09/14/2019 5:28:06 PM

ਦੁਬਈ— ਦੁਬਈ 'ਚ ਇਕ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। 33 ਸਾਲਾ ਭਾਰਤੀ ਵਿਅਕਤੀ ਨੂੰ ਇਕ ਸਾਂਝੀ ਰਿਹਾਇਸ਼ 'ਚ ਪੰਜ ਸਾਲ ਦੇ ਲੜਕੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਉਸ ਤੋਂ ਪਹਿਲਾਂ ਉਸ ਨੂੰ 6 ਮਹੀਨੇ ਦੀ ਜੇਲ ਦੀ ਸਜ਼ਾ ਵੀ ਭੁਗਤਣੀ ਪਵੇਗੀ।

ਗਲਫ ਨਿਊਜ਼ ਨੇ ਬੱਚੇ ਦੇ ਚਾਚੇ ਦੇ ਹਵਾਲੇ ਨਾਲ ਦੱਸਿਆ ਕਿ ਅਣਪਛਾਤੇ 33 ਸਾਲਾ ਇਲੈਕਟ੍ਰੀਸ਼ੀਅਨ ਨੇ ਮੁੰਡੇ ਨੂੰ ਪਿੱਠ ਵਾਲੇ ਪਾਸੇ ਤੋਂ ਪਾਈ ਸੀ ਤੇ ਉਸ ਨੂੰ ਗਲਤ ਤਰੀਕੇ ਨਾਲ ਛੋਹ ਰਿਹਾ ਸੀ। ਉਸ ਨੇ ਇਸ ਦੀ ਵੀਡੀਓ ਬਣਾ ਲਈ ਤੇ ਦੋਸ਼ੀ ਨੂੰ ਲੜਕੇ ਤੋਂ ਦੂਰ ਧੱਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਲੜਕੇ ਦੇ ਪਿਤਾ ਨੂੰ ਸਾਰੀ ਘਟਨਾ ਬਾਰੇ ਦੱਸਿਆ। ਇੰਨੇ ਨੂੰ ਦੋਸ਼ੀ ਮੌਕੇ ਤੋਂ ਭੱਜ ਗਿਆ। ਸਰਕਾਰੀ ਰਿਕਾਰਡ ਅਨੁਸਾਰ ਇਹ ਘਟਨਾ ਇਸ ਸਾਲ ਜੂਨ 'ਚ ਵਾਪਰੀ ਸੀ।

ਲੜਕੇ ਦੇ ਚਾਚੇ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਸ ਨੂੰ ਇਸ ਘਟਨਾ ਸਬੰਧੀ ਸ਼ਿਕਾਇਤ ਕੀਤੀ। ਪੁਲਸ ਨੇ ਦੋਸ਼ੀ ਨੂੰ ਦੁਬਈ ਦੀ ਇਕ ਮਸਜਿਦ ਦੇ ਨੇੜੇਓਂ ਗ੍ਰਿਫਤਾਰ ਕਰ ਲਿਆ। ਦੋਸ਼ੀ ਵਿਅਕਤੀ 'ਤੇ ਲੜਕੇ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ। ਦੋਸ਼ੀ 15 ਦਿਨਾਂ ਦੇ ਅੰਦਰ ਫੈਸਲੇ ਖਿਲਾਫ ਅਪੀਲ ਕਰ ਸਕਦਾ ਹੈ।

Baljit Singh

This news is Content Editor Baljit Singh