ਕਟਾਸਰਾਜ ਮੰਦਰ ਦੇ ਦਰਸ਼ਨ ਲਈ 80 ਤੋਂ ਜ਼ਿਆਦਾ ਭਾਰਤੀ ਹਿੰਦੂ ਪੁੱਜੇ ਪਾਕਿਸਤਾਨ

12/14/2019 8:31:49 PM

ਲਾਹੌਰ(ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਕਟਾਸਰਾਜ ਮੰਦਰ ਦੀ ਸਲਾਨਾ ਤੀਰਥਯਾਤਰਾ ਲਈ ਭਾਰਤ ਤੋਂ 80 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਥੇ ਪੁੱਜੇ ਹਨ। ਕਟਾਸਰਾਜ ਕਈ ਹਿੰਦੂ ਮੰਦਰਾਂ ਦਾ ਭਵਨ ਹੈ। ਇਹ ਮੰਦਰ ਇਕ-ਦੂਜੇ ਨਾਲ ਲਾਂਘੇ ਨਾਲ ਜੁੜੇ ਹੋਏ ਹਨ। ਕਟਾਸਰਾਜ ਰਾਜਧਾਨੀ ਇਸਲਾਮਾਬਾਦ ਤੋਂ 90 ਕਿਲੋਮੀਟਰ ਦੱਖਣ-ਪੂਰਵ ਵਿਚ ਚਕਵਾਲ ਜ਼ਿਲੇ ਵਿਚ ਸਥਿਤ ਹੈ।

ਵਿਸਥਾਪਿਤ ਪ੍ਰਪਰਟੀ ਟਰੱਸਟ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਵਾਘਾ ਸਰਹੱਦ ਤੋਂ ਹੋ ਕੇ 82 ਹਿੰਦੂ ਤੀਰਥਯਾਤਰੀ ਸ਼ੁੱਕਰਵਾਰ ਨੂੰ ਲਾਹੌਰ ਪੁੱਜੇ ਤੇ ਸ਼ਨੀਵਾਰ ਨੂੰ ਸਖਤ ਸੁਰੱਖਿਆ ਦੇ ਵਿਚਾਲੇ ਕਟਾਸਰਾਜ ਲਈ ਰਵਾਨਾ ਹੋਏ। ਵਾਘਾ ਸਰਹੱਦ 'ਤੇ ਤੀਰਥਯਾਤਰੀਆਂ ਦਾ ਸਵਾਗਤ ਬੋਰਡ ਦੇ ਅਧਿਕਾਰੀਆਂ ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਨੇਤਾਵਾਂ ਨੇ ਕੀਤਾ। ਹਾਸ਼ਮੀ ਨੇ ਕਿਹਾ ਕਿ ਹਿੰਦੂ ਤੀਰਥਯਾਤਰੀ ਐਤਵਾਰ ਨੂੰ ਮੁੱਖ ਸਮਾਗਮ ਵਿਚ ਸ਼ਾਮਿਲ ਹੋਣਗੇ। ਸੋਮਵਾਰ ਨੂੰ ਉਹ ਲਾਹੌਰ ਵਾਪਸ ਪਰਤਣਗੇ ਤੇ ਇਕ ਹਿੰਦੂ ਸਮਾਧੀ 'ਤੇ ਜਾਣਗੇ। ਇਹ ਲੋਕ ਲਾਹੌਰ ਸਥਿਤ ਕ੍ਰਿਸ਼ਣ ਮੰਦਰ ਵੀ ਜਾਣਗੇ ਤੇ 19 ਦਸੰਬਰ ਨੂੰ ਵਾਪਸ ਭਾਰਤ ਪਰਤ ਜਾਣਗੇ। ਇਸ ਤੀਰਥਯਾਤਰਾ ਦੇ ਭਾਰਤ ਵਿਚ ਮੁੱਖ ਪ੍ਰਬੰਧਕ ਸ਼ਿਵ ਪ੍ਰਤਾਪ ਬਜਾਜ ਨੇ ਮੰਦਿਰ ਦੀ ਦੇਖਭਾਲ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਬੋਰਡ ਮੁਤਾਬਕ ਹਿੰਦੂ ਤੀਰਥਯਾਤਰੀ ਇਕ ਸਾਲ ਬਾਅਦ ਇਥੇ ਆਏ ਹਨ।

Baljit Singh

This news is Content Editor Baljit Singh