ਭਾਰਤੀ ਬੱਚੀ ਸ਼ੇਰਿਨ ਨੂੰ ਗੋਦ ਲੈਣ ਵਾਲੀ ਮਾਂ ਨੂੰ ਮਿਲੀ ਜ਼ਮਾਨਤ

11/28/2017 2:42:42 PM

ਹਿਊਸਟਨ(ਬਿਊਰੋ)— ਭਾਰਤੀ ਬੱਚੀ ਸ਼ੇਰਿਨ ਦੀ ਮੌਤ ਦੇ ਮਾਮਲੇ ਵਿਚ ਗੋਦ ਲੈਣ ਵਾਲੀ ਮਾਂ ਸਿਨੀ ਮੈਥਿਊ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਹ ਘਰ ਵਿਚ ਨਜ਼ਰਬੰਦ ਰਹੇਗੀ। ਸਿਨੀ ਮੈਥਿਊ ਨੂੰ ਪਿਛਲੇ ਹਫਤੇ ਹੀ ਪੁਲਸ ਨੇ 3 ਸਾਲ ਦੀ ਭਾਰਤੀ ਬੱਚੀ ਸ਼ੇਰਿਨ ਦੀ ਮੌਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਸਿਨੀ 'ਤੇ ਦੋਸ਼ ਲੱਗਾ ਸੀ ਕਿ ਸ਼ੇਰਿਨ ਦੇ ਲਾਪਤਾ ਹੋਣ ਤੋਂ ਇਕ ਦਿਨ ਪਹਿਲਾਂ ਉਹ ਅਤੇ ਉਨ੍ਹਾਂ ਦੇ ਪਤੀ ਵੈਸਲੇ ਮੈਥਿਊ ਦੁੱਧ ਨਾਂ ਪੀਣ 'ਤੇ ਸ਼ੇਰਿਨ ਨੂੰ ਘਰ ਵਿਚ ਇਕੱਠੇ ਛੱਡ ਕੇ ਆਪਣੀ ਸਕੀ ਧੀ ਨਾਲ ਡਿਨਰ ਕਰਨ ਬਾਹਰ ਚਲੇ ਗਏ ਸਨ। ਸ਼ੇਰਿਨ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਵੈਸਲੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਰੱਖਿਆ ਸੀ।
ਪੇਸ਼ੇ ਤੋਂ ਨਰਸ ਸਿਨੀ ਮੈਥਿਊ ਨੂੰ ਬੱਚੀ ਦੀ ਜਾਨ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਰਿਚਰਡਸਨ ਜੇਲ ਵਿਚ ਰੱਖਿਆ ਗਿਆ। ਸਿਨੀ ਨੂੰ ਢਾਈ ਲੱਖ ਡਾਲਰ (ਕਰੀਬ 1.6 ਕਰੋੜ ਰੁਪਏ) ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲ ਗਈ ਹੈ। ਸਿਨੀ ਅਤੇ ਵੈਸਲੇ ਨੇ ਸ਼ੇਰਿਨ ਨੂੰ ਬਿਹਾਰ ਦੇ ਇਕ ਯਤੀਮਖਾਨੇ ਤੋਂ ਗੋਦ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੇਰਿਨ ਨੂੰ ਗੋਦ ਲਏ ਜਾਣ ਦੇ ਮਾਮਲੇ ਦੀ ਜਾਂਚ-ਪੜਤਾਲ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਸਰਕਾਰ ਨੇ ਤੈਅ ਕੀਤਾ ਹੈ ਕਿ ਗੋਦ ਲਏ ਗਏ ਬੱਚੇ ਲਈ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਬਾਲ ਵਿਕਾਸ ਮੰਤਰਾਲੇ ਦੀ ਮੰਜੂਰੀ ਲੈਣਾ ਜ਼ਰੂਰੀ ਹੋਵੇਗਾ।


Related News