ਅਮਰੀਕਾ : ਦੁੱਧ ਖਤਮ ਨਾ ਕਰਨ 'ਤੇ ਮਿਲੀ ਸਜ਼ਾ ਤੋਂ ਬਾਅਦ ਗਾਇਬ ਹੋਈ ਭਾਰਤੀ ਬੱਚੀ

10/10/2017 5:11:03 PM

ਹਿਊਸਟਨ (ਭਾਸ਼ਾ)— ਅਮਰੀਕਾ ਦੇ ਟੈਕਸਾਸ ਸੂਬੇ 'ਚ ਤਿੰਨ ਸਾਲ ਦੀ ਭਾਰਤੀ ਲੜਕੀ ਨੂੰ ਉਸ ਦੇ ਪਿਤਾ (ਫਾਸਟਰ ਫਾਦਰ) ਨੇ ਦੁੱਧ ਨਾ ਪੀਣ ਕਾਰਨ ਸਜ਼ਾ ਦੇ ਤੌਰ 'ਤੇ ਰਾਤ ਨੂੰ ਘਰ ਦੇ ਬਾਹਰ ਖੜ੍ਹੀ ਰਹਿਣ ਦੀ ਸਜ਼ਾ ਦਿੱਤੀ ਅਤੇ ਇਸ ਤੋਂ ਬਾਅਦ ਲੜਕੀ ਲਾਪਤਾ ਹੋ ਗਈ। ਸ਼ੇਰਿਨ ਮੈਥਿਊਜ਼ਿ ਨੂੰ ਦੋ ਸਾਲ ਪਹਿਲਾਂ ਵੇਸਲੇ ਮੈਥਿਊਜ਼ ਨੇ ਭਾਰਤ ਦੇ ਇਕ ਬਾਲ ਘਰ ਤੋਂ ਗੋਦ ਲੈ ਲਿਆ ਸੀ। ਨਿਊਜ਼ ਚੈਨਲ ਮੁਤਾਬਕ ਸ਼ੇਰਿਨ ਸ਼ਨੀਵਾਰ ਸਵੇਰੇ ਤਿੰਨ ਵਜੇ ਤੋਂ ਨਜ਼ਰ ਨਹੀਂ ਆਈ। ਅਧਿਕਾਰੀ ਕੇਵਿਨ ਪਰਲਿਚ ਨੇ ਦੱਸਿਆ ਕਿ ਵੇਸਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ 250,000 ਡਾਲਰ ਦੇ ਬੋਂਡ 'ਤੇ ਜ਼ਮਾਨਤ ਦੇ ਦਿੱਤੀ ਗਈ। ਸ਼ੇਰਿਨ ਨੂੰ ਉਸ ਦੇ ਪਿਤਾ ਨੇ ਰਾਤ ਵੇਲੇ ਦੁੱਧ ਪੀਣ ਨੂੰ ਕਿਹਾ, ਪਰ ਉਸ ਨੇ ਪੂਰਾ ਦੁੱਧ ਨਹੀਂ ਪੀਤਾ। ਇਸ ਤੋਂ ਬਾਅਦ ਪਿਤਾ ਨੇ ਉਸ ਨੂੰ ਘਰੋਂ ਬਾਹਰ ਇਕ ਦਰੱਖਤ ਨੇੜੇ ਖੜੀ ਰਹਿਣ ਦੀ ਸਜ਼ਾ ਦਿੱਤੀ। ਜਦੋਂ ਵੇਸਲੇ 15 ਮਿੰਟ ਬਾਅਦ ਸ਼ੇਰਿਨ ਨੂੰ ਦੇਖਣ ਗਿਆ ਤਾਂ ਉਹ ਉਥੇ ਨਹੀਂ ਸੀ। ਪੁਲਸ ਨੇ ਕਿਹਾ ਕਿ ਪਿਤਾ ਨੇ ਤਕਰੀਬਨ ਪੰਜ ਘੰਟੇ ਤੱਕ ਇਹ ਸੂਚਨਾ ਨਹੀਂ ਦਿੱਤੀ ਕਿ ਉਸ ਦੀ ਬੇਟੀ ਲਾਪਤਾ ਹੈ ਅਤੇ ਮਾਮਲੇ ਦੀ ਰਿਪੋਰਟ ਕਰਨ 'ਚ ਦੇਰੀ ਯਕੀਨੀ ਤੌਰ 'ਤੇ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।


Related News