ਸਿੰਗਾਪੁਰ: ਭਾਰਤੀ ''ਤੇ ਲੱਗੇ ਦੂਜੇ ਭਾਰਤੀ ਨੂੰ ਰਿਸ਼ਵਤ ਦੇਣ ਦੇ ਦੋਸ਼

09/20/2019 7:32:20 PM

ਸਿੰਗਾਪੁਰ— ਸਿੰਗਾਪੁਰ 'ਚ ਇਕ 37 ਸਾਲਾ ਭਾਰਤੀ ਨਾਗਰਿਕ ਨੂੰ ਚਾਂਗੀ ਹਵਾਈ ਅੱਡੇ 'ਤੇ ਹਮਵਤਨ ਕਰਮਚਾਰੀ ਨੂੰ ਰਿਸ਼ਵਤ ਦੇਣ ਲਈ ਦੋਸ਼ੀ ਪਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਉਸ ਨੇ ਬੈਗ 'ਚ ਰੱਖੇ ਸੋਨੇ ਦਾ ਵਜ਼ਨ ਘੱਟ ਦੱਸਣ ਲਈ ਰਿਸ਼ਵਤ ਦਿੱਤੀ, ਜਿਸ ਨੂੰ ਉਹ ਭਾਰਤੀ ਵੇਚਣ ਲਈ ਲਿਆ ਰਿਹਾ ਸੀ।

ਟੀਵੀ ਚੈਨਲ ਨਿਊਜ਼ ਏਸ਼ੀਆ ਨੇ ਦੱਸਿਆ ਕਿ ਖਾਦ ਕੰਪਨੀ ਦੇ ਪ੍ਰਬੰਧਕ ਗੋਪਾਲ ਕ੍ਰਿਸ਼ਨ ਰਾਜੂ ਨੇ ਹਿਤੇਸ਼ ਕੁਮਾਰ ਚੰਦੂਭਾਈ ਨੂੰ ਘੱਟ ਤੋਂ ਘੱਟ 800 ਸਿੰਗਾਪੁਰ ਡਾਲਰ ਰਿਸ਼ਵਤ ਦੇ ਤੌਰ 'ਤੇ ਦਿੱਤੇ। ਚੰਦੂਭਾਈ ਹਵਾਈ ਅੱਡੇ 'ਤੇ ਲਾਜਿਸਟਿਕ ਸੇਵਾ ਮੁਹੱਈਆ ਕਰਨ ਵਾਲੇ ਯੂ.ਪੀ.ਟੀ.ਐੱਸ. ਦੇ ਗਾਹਕ ਸੇਵਾ ਸਹਾਇਕ ਦੇ ਤੌਰ 'ਤੇ ਸੇਵਾ ਨਿਭਾ ਰਹੇ ਸਨ। ਰਿਪੋਰਟ ਮੁਤਾਬਕ ਇਕ ਰਿਸ਼ਵਤ ਜਨਵਰੀ ਤੇ ਅਕਤੂਬਰ ਦੇ ਵਿਚਾਲੇ ਸਮਾਨ, ਜਿਸ 'ਚ ਸੋਨਾ ਸੀ, ਦਾ ਵਜ਼ਨ ਘੱਟ ਦੱਸਣ ਲਈ ਦਿੱਤੀ ਗਈ। ਏਅਰਪੋਰਟ 'ਤੇ ਹਿਤੇਸ਼ ਦਾ ਕੰਮ ਬੋਰਡਿੰਗ ਗੇਟ 'ਤੇ ਅਤੇ ਟਾਈਗਰਏਅਰ ਦੀਆਂ ਉਡਾਣਾਂ 'ਚ ਚੈੱਕ ਇਨ ਦੇ ਸਮੇਂ ਯਾਤਰੀਆਂ ਦੀ ਮਦਦ ਕਰਨਾ ਸੀ। ਪਿਛਲੇ ਸਾਲ 13 ਜੁਲਾਈ ਨੂੰ ਇਕ ਅਖਬਾਰ 'ਚ ਇਸ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੰਗਾਪੁਰ ਏਅਰਪੋਰਟ ਟਰਮਿਨਲ ਸਰਵਿਸ ਨੇ ਜਾਂਚ ਕਰਵਾਈ, ਜਿਸ 'ਚ ਪੂਰੀ ਸੱਚਾਈ ਸਾਹਮਣੇ ਆ ਗਈ।

Baljit Singh

This news is Content Editor Baljit Singh