ਸ਼ਿਰੀਨ ਮੈਥਿਊਜ ਨੂੰ ਗੋਦ ਲੈਣ ਵਾਲੇ ਭਾਰਤੀ-ਅਮਰੀਕੀ ਪਿਤਾ ਨੂੰ ਮਿਲੀ ਸਜ਼ਾ

06/27/2019 10:00:29 AM

ਹਿਊਸਟਨ— ਅਮਰੀਕਾ 'ਚ ਡਲਾਸ ਦੀ ਇਕ ਅਦਾਲਤ ਨੇ ਭਾਰਤੀ ਬੱਚੀ ਸ਼ਿਰੀਨ ਮੈਥਿਊਜ ਦੀ ਮੌਤ ਦੇ ਮਾਮਲੇ 'ਚ ਗੋਦ ਲੈਣ ਵਾਲੇ ਉਸ ਦੇ ਭਾਰਤੀ-ਅਮਰੀਕੀ ਪਿਤਾ ਵੇਸਲੀ ਮੈਥਿਊਜ ਨੂੰ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 2017 'ਚ ਸ਼ਿਰੀਨ ਦੀ ਮੌਤ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। 
ਅਮਰੀਕੀ ਸੂਬਾ ਟੈਕਸਾਸ ਦੇ ਅਧਿਕਾਰੀਆਂ ਨੇ ਉਸ ਨੂੰ ਕਤਲ ਲਈ ਦੋਸ਼ੀ ਠਹਿਰਾਇਆ। ਇਸ ਮਾਮਲੇ 'ਚ 12 ਮੈਂਬਰੀ ਜਿਊਰੀ ਨੇ ਬੁੱਧਵਾਰ ਦੁਪਹਿਰ ਤਕਰੀਬਨ 3 ਘੰਟੇ ਵਿਚਾਰ-ਵਟਾਂਦਰੇ ਮਗਰੋਂ ਮੈਥਿਊਜ ਨੂੰ ਉਮਰਕੈਦ ਦੀ ਸਜ਼ਾ ਸੁਣਾਈ। 

ਉਹ 30 ਸਾਲ ਦੀ ਕੈਦ ਦੇ ਬਾਅਦ ਪੈਰੋਲ ਲਈ ਅਪੀਲ ਕਰ ਸਕਦਾ ਹੈ। ਅਮਰੀਕੀ ਮੀਡੀਆ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਜਦ ਜੱਜ ਮੈਥਿਊਜ ਨੂੰ ਸਜ਼ਾ ਸੁਣਾ ਰਹੇ ਸਨ ਤਾਂ ਉਹ ਜਿਊਰੀ ਦੇ ਮੈਂਬਰਾਂ ਜਾਂ ਜੱਜ ਵੱਲ ਨਾ ਦੇਖਦੇ ਹੋਏ ਸਾਹਮਣੇ ਦੇਖ ਰਿਹਾ ਸੀ। ਵਕੀਲਾਂ ਨੇ ਦਲੀਲ ਦਿੱਤੀ ਕਿ ਕੇਰਲ ਦੇ ਰਹਿਣ ਵਾਲੇ ਮੈਥਿਊਜ ਨੇ ਅਕਤੂਬਰ 2017 'ਚ ਸ਼ਿਰੀਨ ਦਾ ਕਤਲ ਕੀਤਾ।

ਬੱਚੀ ਸ਼ਿਰੀਨ ਨੂੰ ਮੈਥਿਊਜ ਅਤੇ ਉਸ ਦੀ ਪਤਨੀ ਸਿਨੀ ਮੈਥਿਊਜ ਨੇ 2016 'ਚ ਬਿਹਾਰ ਦੇ ਇਕ ਅਨਾਥ ਆਸ਼ਰਮ 'ਚੋਂ ਗੋਦ ਲਿਆ ਸੀ। ਉੱਥੇ ਹੀ ਮੈਥਿਊਜ ਦੀ ਦਲੀਲ ਹੈ ਕਿ ਸ਼ਿਰੀਨ ਦੀ ਮੌਤ ਦੁੱਧ ਨਾ ਪੀਣ ਕਾਰਨ ਹੋਈ। ਸ਼ਿਰੀਨ 7 ਅਕਤੂਬਰ, 2017 ਨੂੰ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। 15 ਦਿਨਾਂ ਬਾਅਦ ਉਸ ਦੀ ਲਾਸ਼ ਉਸ ਦੇ ਘਰ ਨੇੜਿਓਂ ਇਕ ਪੁਲ ਤੋਂ ਮਿਲੀ ਸੀ।


Related News