ਹੁਣ ਬਿਨਾਂ FIR ਦੀ ਕਾਪੀ ਦੇ ਭਾਰਤੀ ਅੰਬੈਂਸੀ ਰੋਮ ਤੋਂ ਮਿਲਣਗੇ ਅਥਾਰਟੀ ਪੱਤਰ

06/22/2020 12:51:21 PM

ਰੋਮ, (ਕੈਂਥ)- ਬੇਸ਼ੱਕ ਇਟਲੀ ਦੀ ਇਮੀਗ੍ਰੇਸ਼ਨ ਖੁੱਲ੍ਹੀ ਨੂੰ 22 ਦਿਨ ਹੋ ਗਏ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਹੁਤ ਸਾਰੇ ਬਿਨਾਂ ਪੇਪਰਾਂ ਦੇ ਭਾਰਤੀ ਨੌਜਵਾਨ ਦੇ ਪਾਸਪੋਰਟ ਲਾਪਤਾ ਹੋਣ ਕਾਰਨ ਇਸ ਇਮੀਗ੍ਰੇਸ਼ਨ ਦਾ ਲਾਭ ਨਹੀਂ ਲੈ ਸਕੇ। ਇਸ ਦਾ ਕਾਰਨ ਇਹ ਹੈ ਕਿ ਜਿਹੜੇ ਭਾਰਤੀ ਨੌਜਵਾਨਾਂ ਦੇ ਪਾਸਪੋਰਟ ਗੁੰਮ ਹਨ, ਉਨ੍ਹਾਂ ਨੂੰ ਭਾਰਤੀ ਅੰਬੈਂਸੀ ਰੋਮ ਵੱਲੋਂ ਬਿਨਾਂ ਪੁਲਸ ਰਿਪੋਰਟ ਪਾਸਪੋਰਟ ਜਾਂ ਅਥਾਰਟੀ ਪੱਤਰ ਜਾਰੀ ਨਹੀਂ ਹੋ ਰਹੇ ਸਨ ।  ਉਂਝ ਭਾਰਤੀ ਅੰਬੈਸੀ ਰੋਮ ਜਿਹੜੇ ਬਿਨਾਂ ਪੇਪਰਾਂ ਦੇ ਭਾਰਤੀ ਨੌਜਵਾਨ ਅੰਬੈਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਨੂੰ ਬਿਨਾਂ ਦੇਰੀ ਅਥਾਰਟੀ ਪੱਤਰ ਅਤੇ ਨਵੇਂ ਪਾਸਪੋਰਟ ਜਾਰੀ ਹੋ ਰਹੇ ਹਨ। 

ਇਟਲੀ ਦੀਆਂ ਤਮਾਮ ਭਾਰਤੀ ਸਮਾਜ ਸੇਵੀ ਜੱਥੇਬੰਦੀਆਂ ਨੇ ਭਾਰਤੀ ਅੰਬੈਂਸੀ ਰੋਮ  ਨੂੰ ਵਾਰ-ਵਾਰ ਤਾਗੀਦ ਕੀਤੀ ਕਿ ਉਹ ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਨੂੰ ਨਵਾਂ ਪਾਸਪੋਰਟ ਦੇਣ ਲਈ ਐੱਫ਼. ਆਈ. ਆਰ. ਦੀ ਸਮੱਸਿਆ ਦਾ ਜਰੂਰ ਕੋਈ ਹੱਲ ਕਰੇ, ਜਿਸ ਉਪਰ ਡੂੰਘੀ ਸੋਚ ਵਿਚਾਰ ਤੋਂ ਬਾਅਦ ਭਾਰਤੀ ਅੰਬੈਂਸੀ ਰੋਮ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਭਾਰਤੀ ਨੌਜਵਾਨਾਂ ਦੇ ਪਾਸਪੋਰਟ ਗੁੰਮ ਹਨ ਉਹ ਹੁਣ ਬਿਨਾਂ ਪੁਲਸ ਰਿਪੋਰਟ ਨਵਾਂ ਪਾਸਪੋਰਟ ਲੈਣ ਲਈ ਅੰਬੈਂਸੀ ਨੂੰ ਅਰਜ਼ੀ ਦੇ ਸਕਦੇ ਹਨ ਤੇ ਪੇਪਰ ਭਰਨ ਲਈ ਅਥਾਰਟੀ ਪੱਤਰ ਪ੍ਰਾਪਤ ਕਰ ਸਕਦੇ ਹਨ ਪਰ ਜਦੋਂ ਉਹ ਨੌਜਵਾਨ ਆਪਣਾ ਤਿਆਰ ਪਾਸਪੋਰਟ ਅੰਬੈਂਸੀ ਤੋਂ ਲੈਣ ਆਉਣਗੇ ਤਦ ਉਨ੍ਹਾਂ ਨੂੰ ਪੁਲਸ ਰਿਪੋਰਟ ਨਾਲ ਲੈ ਕੇ ਆਉਣੀ ਪਵੇਗੀ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਪਾਸਪੋਰਟ ਜਾਰੀ ਨਹੀਂ ਹੋਣਗੇ। ਹੁਣ ਅਜਿਹੇ ਤਮਾਮ ਭਾਰਤੀ ਨੌਜਵਾਨ ਭਾਰਤੀ ਅੰਬੈਂਸੀ ਰੋਮ ਤੋਂ ਹੋਰ ਜਰੂਰੀ ਕਾਗਜ਼ਾਤ ਪੂਰੇ ਕਰਕੇ ਅਥਾਰਟੀ ਪੱਤਰ ਬਿਨਾਂ ਸ਼ਰਤ ਪ੍ਰਾਪਤ ਕਰ ਸਕਦੇ ਹਨ।

ਭਾਰਤੀ ਅੰਬੈਂਸੀ ਰੋਮ ਦੇ ਇਸ ਫੈਸਲੇ ਨਾਲ ਉਹ ਤਮਾਮ ਭਾਰਤੀ ਨੌਜਵਾਨ ਹੁਣ ਇਟਲੀ ਦੀ ਖੁੱਲ੍ਹੀ ਇਮੀਗ੍ਰੇਸ਼ਨ ਦਾ ਭਰਪੂਰ ਲਾਹਾ ਲੈ ਸਕਣਗੇ ਜਿਹੜੇ ਕਿ ਡਿਪੋਰਟ ਹੋਣ ਦੇ ਡਰ ਤੋਂ ਥਾਣੇ ਜਾ ਕੇ ਆਪਣੇ ਗੁੰਮ ਹੋਏ ਪਾਸਪੋਰਟ ਦੀ ਐੱਫ਼. ਆਈ. ਆਰ. ਨਹੀਂ ਸਨ ਕਰਾ ਰਹੇ। ਅੰਬੈਂਸੀ ਦੇ ਇਸ ਸ਼ਲਾਘਾਯੋਗ ਫੈਸਲੇ ਦਾ ਇਟਲੀ ਦੀਆਂ ਤਮਾਮ ਭਾਰਤੀ ਸਮਾਜ ਸੇਵੀਸੇਵੀ ਜੱਥੇਬੰਦੀਆਂ ਨੇ ਨਿੱਘਾ ਸਵਾਗਤ ਤੇ ਕੋਟਿਨ ਕੋਟਿ ਧੰਨਵਾਦ ਕੀਤਾ ਹੈ।

Lalita Mam

This news is Content Editor Lalita Mam