ਭਾਰਤੀ ਡਾਕਟਰ ਨੂੰ ਕੈਨੇਡੀਅਨ ਪਤਨੀ ਤੋਂ ਤਲਾਕ ਪਿਆ ਮਹਿੰਗਾ, ਦੇਣੇ ਪੈਣਗੇ 127 ਕਰੋੜ ਰੁਪਏ

05/07/2019 11:17:17 PM

ਓਨਟਾਰੀਓ/ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਬ੍ਰਿਟਿਸ਼ ਕੋਲੰਬੀਆ ਅਦਾਲਤ ਨੇ ਭਾਰਤੀ ਮੂਲ ਦੇ ਇਕ ਨਿਊਰੋਲਾਜਿਸਟ ਨੂੰ ਸਾਬਕਾ ਪਤਨੀ ਨੂੰ ਜਾਇਦਾਦ, ਬੱਚਿਆਂ ਦੇ ਪਾਲਨ-ਪੋਸ਼ਣ ਅਤੇ ਗੁਜ਼ਾਰਾ ਭੱਤੇ ਵਜੋਂ 2.5 ਕਰੋੜ ਸਿੰਗਾਪੁਰੀ ਡਾਲਰ (ਤਕਰੀਬਨ 128 ਕਰੋੜ ਰੁਪਏ) ਦੀ ਧਨਰਾਸ਼ੀ ਦੇਣ ਦਾ ਹੁਕਮ ਦਿੱਤਾ ਹੈ। ਇਹ ਵਿਦੇਸ਼ ਵਿਚ ਗੁਜ਼ਾਰਾ ਭੱਤੇ ਦੇ ਰੂਪ ਵਿਚ ਦਿੱਤੀ ਗਈ ਸਭ ਤੋਂ ਵੱਡੀ ਰਕਮ ਵਿਚੋਂ ਇਕ ਹੈ। ਗੋਬਿੰਦਨਾਥਨ ਦੇਵਤਾਸਨ (69) ਨੂੰ 29 ਅਪ੍ਰੈਲ ਨੂੰ ਆਪਣੀ ਪਤਨੀ ਕ੍ਰਿਸਟੀ ਦੇਵਤਾਸਨ ਨੂੰ ਗੁਜ਼ਾਰਾ ਭੱਤੇ ਵਜੋਂ 5,498,344 ਕੈਨੇਡੀਆਈ ਡਾਲਰ ਅਤੇ ਬੱਚਿਆਂ ਦੀ ਦੇਖਰੇਖ ਲਈ 612,084 ਕੈਨੇਡੀਆਈ ਡਾਲਰ ਦੀ ਰਾਸ਼ੀ ਦੇਣ ਦਾ ਹੁਕਮ ਦਿੱਤਾ ਗਿਆ ਹੈ।

ਮੁਕੱਦਮੇ ਦੌਰਾਨ ਗੋਬਿੰਦਨਾਥਨ ਦੇ ਵਰਤਾਓ ਨੂੰ ਨਿੰਦਣਯੋਗ ਦੱਸਿਆ ਗਿਆ। ਇਕ ਚੈਨਲ ਦੀ ਖਬਰ ਮੁਤਾਬਕ ਡਾਕਟਰ ਦਾ ਮਾਉਂਟ ਐਲੀਜ਼ਾਬੇਥ ਹਸਪਤਾਲ ਵਿਚ ਨਿੱਜੀ ਕਲੀਨਿਕ ਹੈ ਅਤੇ ਉਨ੍ਹਾਂ ਨੇ 1997 ਵਿਚ ਕ੍ਰਿਸਟੀ ਨਾਲ ਵਿਆਹ ਕੀਤਾ ਸੀ। ਕ੍ਰਿਸਟੀ ਨੇ 2016 ਵਿਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਦੇ ਫੈਸਲੇ ਵਿਚ ਜੋੜੇ ਨੂੰ ਜ਼ਿਆਦਾ ਅਮੀਰ ਦੱਸਿਆ ਗਿਆ ਅਤੇ ਉਨ੍ਹਾਂ ਕੋਲ ਮਹਿੰਗੀਆਂ ਕਾਰਾਂ, ਗਹਿਣੇ, ਮੂਰਤੀਆਂ ਅਤੇ ਘਰ ਹਨ। ਨਾਲ ਹੀ ਉਨ੍ਹਾਂ ਨੇ ਕੈਨੇਡਾ, ਅਮਰੀਕਾ, ਸਿੰਗਾਪੁਰ, ਥਾਈਲੈਂਡ ਅਤੇ ਮਲੇਸ਼ੀਆ ਵਿਚ ਜਾਇਦਾਦਾਂ ਵਿਚ ਨਿਵੇਸ਼ ਕੀਤਾ ਹੋਇਆ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਜੋੜੇ ਦੇ ਰਿਸ਼ਤੇ ਵਿਚ 2015 ਅਤੇ 2016 ਦੀ ਸ਼ੁਰੂਆਤ ਵਿਚ ਤਣਾਅ ਵਧਿਆ।

Sunny Mehra

This news is Content Editor Sunny Mehra