'ਇੰਡੀਅਨ ਕਮਿਊਨਿਟੀ ਲਾਸੀਓ' ਦੇ ਸਮਾਗਮ 'ਚ ਪੁੱਜੇ ਅੰਬੈਸਡਰ ਰੀਨਤ ਸੰਧੂ

01/25/2020 3:09:12 PM

ਮਿਲਾਨ,(ਸਾਬੀ ਚੀਨੀਆ)— ਮਾਘੀ ਅਤੇ ਲੋਹੜੀ ਦੇ ਲੱਗੇ ਪ੍ਰੋਗਰਾਮਾਂ ਨੂੰ ਧਿਆਨ ਵਿਚ ਰੱਖਦਿਆਂ 'ਇੰਡੀਅਨ ਕਮਿਊਨਿਟੀ ਲਾਸੀਓ' ਵਲੋਂ ਬੋਰਗੋ ਹਰਮਾਦਾ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਇਟਲੀ ਵਿਚ ਭਾਰਤੀ ਅੰਬੈਸਡਰ ਸ਼੍ਰੀਮਤੀ ਰੀਨਤ ਸੰਧੂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਇਟਾਲੀਅਨ ਲੋਕਾਂ ਨਾਲ ਗੱਲਬਾਤ ਕੀਤੀ। ਭਾਰਤੀ ਸੱਭਿਆਚਾਰ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਦੋਹਾਂ ਦੇਸ਼ਾਂ ਦੇ ਲੋਕ ਤੇਜ਼ੀ ਨਾਲ ਵਿਕਾਸਸ਼ਾਲ ਦੇਸ਼ਾਂ 'ਚ ਮੋਹਰੀ ਬਣ ਕੇ ਸਾਹਮਣੇ ਆਏ ਹਨ ।

ਇਸ ਮੌਕੇ ਬਹੁਤ ਸਾਰੇ ਇਟਾਲੀਅਨ ਨਾਗਰਿਕਾਂ ਦੇ ਨਾਲ-ਨਾਲ ਸਥਾਨਕ ਮੇਅਰ ਵਲੋਂ ਵੀ ਸ਼ਿਰਕਤ ਕੀਤੀ ਗਈ। ਸ. ਗੁਰਮੁੱਖ ਸਿੰਘ ਹਜ਼ਾਰਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਨਿੱਘੀ 'ਜੀ ਆਇਆ' ਆਖ ਕੇ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਭਾਰਤੀ ਭਾਈਚਾਰੇ ਵਲੋਂ ਭੇਜੇ ਛੋਟੇ ਜਿਹੇ ਸੱਦੇ ਪੱਤਰ 'ਤੇ ਪਹੁੰਚ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਦੱਸਣਯੋਗ ਹੈ ਕਿ ਇੰਡੀਅਨ ਕਮਿਊਨਿਟੀ ਲਾਸੀਓ ਭਾਰਤੀ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਤੇ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਉਣ ਕਰਕੇ ਇਸ ਨਾਲ ਕਾਫੀ ਭਾਰਤੀ ਤੇ ਗੈਰ-ਭਾਰਤੀ ਵਿਅਕਤੀ ਜੁੜੇ ਚੁੱਕੇ ਹਨ।