ਚੰਦਰਯਾਨ-3 ਦੇ ਚੰਦਰਮਾ ''ਤੇ ਉਤਰਨ ਨੂੰ ਲੈ ਕੇ ਅਮਰੀਕਾ ''ਚ ਭਾਰਤੀ ਭਾਈਚਾਰਾ ਉਤਸ਼ਾਹਤ

08/23/2023 3:47:04 PM

ਨਿਊਯਾਰਕ (ਭਾਸ਼ਾ)- ਅਮਰੀਕਾ ਵਿੱਚ ਮੌਜੂਦ ਭਾਰਤੀ ਭਾਈਚਾਰੇ ਦੇ ਲੋਕ ਚੰਦਰਯਾਨ-3 ਦੇ ਬੁੱਧਵਾਰ ਯਾਨੀ ਅੱਜ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਸਬੰਧੀ ਭਾਰਤ ਦੇ ਅਭਿਲਾਸ਼ੀ ਮਿਸ਼ਨ ਦੀ ਸਫਲਤਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਿਸ਼ਨ ਭਾਰਤ ਨੂੰ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵਿਸ਼ਵ ਸ਼ਕਤੀ ਵਜੋਂ ਪੇਸ਼ ਕਰੇਗਾ ਅਤੇ ਨਾਲ ਹੀ ਲੱਖਾਂ ਬੱਚਿਆਂ ਨੂੰ ਵਿਗਿਆਨ, ਭੌਤਿਕ ਵਿਗਿਆਨ ਅਤੇ ਪੁਲਾੜ ਵਿਗਿਆਨ ਦਾ ਅਧਿਐਨ ਕਰਨ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਡੌਂਕੀ ਲਾ ਕੇ USA ਪੁੱਜੇ ਭਾਰਤੀ ਨੌਜਵਾਨ ਕੋਲੋਂ ਹੋਈ ਗ਼ਲਤੀ ਨੇ ਲੈ ਲਈ ਜਾਨ, ਜਾਣੋ ਪੂਰਾ ਮਾਮਲਾ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਤੀਜਾ ਅਭਿਲਾਸ਼ੀ ਚੰਦਰ ਮਿਸ਼ਨ ਚੰਦਰਯਾਨ-3 ਦਾ ਲੈਂਡਰ ਮੋਡਿਊਲ (ਐੱਲ.ਐੱਮ.) ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਭਾਰਤ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਰਹੱਸਮਈ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਦੀ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣਨ ਲਈ ਉਤਸ਼ਾਹਤ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਲੈਸ ਐੱਲ.ਐੱਮ. ਦੇ ਬੁੱਧਵਾਰ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਕਦਮ ਰੱਖਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਦੱਖਣੀ ਅਫਰੀਕਾ 'ਚ 14.5 ਏਕੜ 'ਚ ਬਣ ਰਿਹੈ ਸਵਾਮੀਨਾਰਾਇਣ ਮੰਦਰ, PM ਮੋਦੀ ਨੇ ਕੀਤਾ ਨਿਰੀਖਣ

'ਬਿਹਾਰ ਫਾਊਂਡੇਸ਼ਨ ਆਫ ਯੂ.ਐੱਸ.' (ਈਸਟ ਕੋਸਟ ਚੈਪਟਰ) ਦੇ ਪ੍ਰਧਾਨ ਅਤੇ 'ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ' (ਐੱਫ. ਆਈ. ਏ.) ਦੇ ਸਾਬਕਾ ਪ੍ਰਧਾਨ ਆਲੋਕ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਨਿਊਜਰਸੀ ਦੇ ਓਮ ਸ਼੍ਰੀ ਸਾਈਂ ਬਾਲਾਜੀ ਮੰਦਿਰ 'ਚ ਪ੍ਰਾਰਥਨਾ ਕੀਤੀ ਅਤੇ ਚੰਦਰਯਾਨ-3 ਦੇ ਸਫ਼ਲ ਹੋਣ ਦੀ ਕਾਮਨਾ ਕੀਤੀ। ਕੁਮਾਰ ਨੇ ਕਿਹਾ, “ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਚੰਦਰਯਾਨ-3 ਸਫ਼ਲ ਰਹੇ। ਇਹ ਮਿਸ਼ਨ ਭਾਰਤ ਦੇ ਪੁਲਾੜ ਪ੍ਰੋਗਰਾਮ ਅਤੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖੇਗਾ।' ਨਿਊਜਰਸੀ ਦੇ ਕਾਰਡੀਓਲੋਜਿਸਟ ਡਾ: ਅਵਿਨਾਸ਼ ਗੁਪਤਾ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਚੰਦਰਮਾ 'ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਦੇਖਣ ਲਈ ਬਹੁਤ ਉਤਸ਼ਾਹਤ ਹਨ।

ਇਹ ਵੀ ਪੜ੍ਹੋ: ਚੰਨ 'ਤੇ ਅੱਜ ਲੈਂਡ ਕਰੇਗਾ ਚੰਦਰਯਾਨ-3, ਸਿੱਖਿਆ ਮੰਤਰੀ ਨੇ ਕਿਹਾ- ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry