UAE ''ਚ ਭਾਰਤੀ ਕਾਰੋਬਾਰੀ ਨੇ ਕੀਤੀ ਸੀ ਆਤਮ-ਹੱਤਿਆ, ਪੁਲਸ ਨੇ ਕੀਤੀ ਪੁਸ਼ਟੀ

04/30/2020 11:58:21 PM

ਦੁਬਈ - ਦੁਬਈ ਵਿਚ ਰਹਿਣ ਵਾਲੇ ਭਾਰਤੀ ਕਾਰੋਬਾਰੀ ਦੀ ਇਕ ਉੱਚੀ ਇਮਾਰਤ ਤੋਂ ਡਿੱਗਣ ਨਾਲ ਪਿਛਲੇ ਹਫਤੇ ਹੋਈ ਮੌਤ, ਦਰਅਸਲ ਆਤਮ-ਹੱਤਿਆ ਦਾ ਮਾਮਲਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਹੈ। ਦੁਬਈ ਪੁਲਸ ਨੇ ਬੁੱਧਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਕੇਰਲ ਨਾਲ ਸਬੰਧ ਰੱਖਣ ਵਾਲੇ ਜਾਯੇ ਅਰਾਕਲ ਨੇ 23 ਅਪ੍ਰੈਲ ਨੂੰ ਬਿਜਨੈੱਸ ਬੇਅ ਵਿਚ ਦੋਸਤ ਦੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਆਤਮ-ਹੱਤਿਆ ਕਰ ਲਈ ਸੀ। ਉਹ ਇਤ੍ਰੋਵਾ ਗਰੁੱਪ ਆਫ ਕੰਪਨੀਜ਼ ਦੇ ਪ੍ਰਬੰਧਕ ਨਿਦੇਸ਼ਕ ਸੀ।ਇਸ ਦਾ ਮੁੱਖ ਦਫਤਰ ਦੁਬਈ ਵਿਚ ਹੈ ਅਤੇ ਇਹ ਕਈ ਤਰ੍ਹਾਂ ਦੇ ਕਾਰੋਬਾਰ ਕਰਦੀ ਹੈ। ਬੁਰ ਦੁਬਈ ਪੁਲਸ ਥਾਣੇ ਦੇ ਨਿਦੇਸ਼ਕ ਬਿ੍ਰਗੇਡੀਅਰ ਅਬਦੁੱਲਾ ਖਾਦਿਮ ਬਿਨ ਸੂਰੂਰ ਨੇ ਦੱਸਿਆ ਕਿ ਕਾਰੋਬਾਰੀ ਨੇ ਆਰਥਿਕ ਸਮੱਸਿਆਵਾਂ ਕਾਰਨ ਆਤਮ-ਹੱਤਿਆ ਕਰ ਲਈ।ਪੁਲਸ ਨੇ ਮੌਤ ਦੇ ਪਿੱਛੇ ਕਿਸੇ ਤਰ੍ਹਾਂ ਦੇ ਅਪਰਾਧਿਕ ਸ਼ੱਕ ਨੂੰ ਖਾਰਿਜ਼ ਕੀਤਾ।

ਪੁਲਸ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਦੀ ਲਾਸ਼ ਨੂੰ ਵਾਪਸ ਭੇਜਣ ਲਈ ਕਾਰੋਬਾਰੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਦੁਬਈ ਵਿਚ ਭਾਰਤ ਦੇ ਕੌਂਸਲ ਜਨਰਲ ਵਿਪੁਲ ਨੇ ਗਲਫ ਨਿਊਜ਼ ਨੂੰ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਅਰਾਕਲ ਦੇ ਪਰਿਵਾਰ ਨੂੰ ਚਾਰਟਰਡ ਐਬੂਲੈਂਸ ਵਿਚ ਲਾਸ਼ ਲਿਜਾਣ ਲਈ ਵਿਸ਼ੇਸ਼ ਇਜਾਜ਼ਤ ਦੇ ਦਿੱਤੀ ਹੈ। ਦੁਬਈ ਵਿਚ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮਿਲਦੇ ਹਨ ਬੈਂਗਲੁਰੂ ਤੋਂ ਏਅਰ ਐਬੂਲੈਂਸ ਆਵੇਗੀ ਅਤੇ ਪਰਿਵਾਰ ਲਾਸ਼ ਲੈ ਕੇ ਰਵਾਨਾ ਹੋ ਜਾਵੇਗਾ। ਅਰਾਕਲ ਦਾ ਅੰਤਿਮ ਸਸਕਾਰ ਵਾਇਨਾਡ ਜ਼ਿਲੇ ਦੇ ਉਨ੍ਹਾਂ ਦੇ ਗ੍ਰਹਿ ਨਗਰ ਵਿਚ ਹੋਵੇਗਾ। ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਨੂੰ ਕੇਰਲ ਦੇ ਮੁਖ ਮੰਤਰੀ ਨੇ ਲਾਈਟ ਟਾਇਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।


Khushdeep Jassi

Content Editor

Related News