ਭਾਰਤੀ ਕਾਰੋਬਾਰੀ ਨੇ ਲੰਡਨ ਪੁਲਸ ਦੇ ਪੁਰਾਣੇ ਦਫਤਰ ਨੂੰ ਬਣਾਇਆ ਹੋਟਲ

12/06/2019 7:07:26 PM

ਲੰਡਨ (ਪ੍ਰੈਸ)- ਭਾਰਤੀ ਕਾਰੋਬਾਰੀ ਐਮ.ਏ. ਯੂਸੁਫ ਅਲੀ ਦੇ ਲੁਲੂ ਗਰੁੱਪ ਨੇ ਲੰਡਨ ਪੁਲਸ ਸਕਾਟਲੈਂਡ ਯਾਰਡ ਦੇ ਪੁਰਾਣੇ ਦਫਤਰ ਨੂੰ ਖਰੀਦ ਕੇ ਲਗਜ਼ਰੀ ਹੋਟਲ ਵਿਚ ਤਬਦੀਲ ਕਰ ਦਿੱਤਾ ਹੈ। ਇਸ ਹੋਟਲ ਨੂੰ ਨਾਂ ਵੀ ਇਸੇ ਤਰ੍ਹਾਂ ਦਾ ਦਿੱਤਾ ਗਿਆ ਹੈ। ਅਲੀ ਨੇ ਇਸ ਨੂੰ ਗ੍ਰੇਟ ਸਕਾਟਲੈਂਡ ਯਾਰਡ ਹੋਟਲ ਨਾਂ ਦਿੱਤਾ ਹੈ। ਕੇਰਲ ਵਿਚ ਪੈਦਾ ਹੋਏ ਯੂਸੁਫ ਦੇ ਸਮੂਹ ਨੇ ਮੱਧ ਲੰਡਨ ਵਿਚ ਸਥਿਤ ਇਸ ਇਮਾਰਤ ਨੂੰ 2015 ਵਿਚ 1025 ਕਰੋੜ ਰੁਪਏ ਵਿਚ ਖਰੀਦਿਆ ਸੀ। ਬਾਅਦ ਵਿਚ ਇਸ ਨੂੰ ਲਗਜ਼ਰੀ ਹੋਟਲ ਵਿਚ ਤਬਦੀਲ ਕਰਨ ਲਈ 512 ਕਰੋੜ ਰੁਪਏ ਹੋਰ ਖਰਚ ਕੀਤੇ ਗਏ।

ਸੰਯੁਕਤ ਅਰਬ ਅਮੀਰਾਤ ਸਥਿਤ ਲੁਲੂ ਗਰੁੱਪ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਪ੍ਰਬੰਧ ਡਾਇਰੈਕਟਰ ਯੂਸੁਫ ਅਲੀ ਨੇ ਕਿਹਾ ਕਿ ਲੰਡਨ ਦੁਨੀਆ ਦੇ ਬਿਹਤਰੀਨ ਸ਼ਹਿਰਾਂ ਵਿਚ ਸ਼ੁਮਾਰ ਹੈ। ਗ੍ਰੇਟ ਸਕਾਟਲੈਂਡ ਯਾਰਡ ਹੋਟਲ ਇਸ ਸ਼ਹਿਰ ਦੇ ਅਤੀਤ ਦੀ ਡਿਜੀਟਲ, ਮੀਡੀਆ, ਖੇਡ ਅਤੇ ਸੰਸਕ੍ਰਿਤ ਮੰਤਰੀ ਨਿਕੀ ਮੋਰਗਨ ਅਤੇ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਦੇ ਹੱਥਾਂ ਵਿਚ ਹੋਵੇਗਾ। ਇਹ ਹੋਟਲ ਸੋਮਵਾਰ ਤੋਂ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਰ ਕੋਈ ਇਸ ਸ਼ਾਨਦਾਰ ਹੋਟਲ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ।

Sunny Mehra

This news is Content Editor Sunny Mehra