ਉਮਰੇ ਤੋਂ ਵਾਪਸੀ ਦੌਰਾਨ ਚਾਰ ਸਾਲਾ ਬੱਚੇ ਨੇ ਹਵਾਈ ਜਹਾਜ਼ ''ਚ ਤੋੜਿਆ ਦਮ

11/14/2018 9:34:49 PM

ਦੁਬਈ— ਸਾਊਦੀ ਅਰਬ ਤੋਂ ਧਾਰਮਿਕ ਯਾਤਰਾ ਉਮਰਾ ਕਰਕੇ ਵਾਪਸ ਆ ਰਹੇ ਕੇਰਲ ਨਿਵਾਸੀ ਇਕ ਭਾਰਤੀ ਪਰਿਵਾਰ ਦੇ ਅਪੰਗ ਬੱਚੇ ਨੇ ਮਿਰਗੀ ਦਾ ਦੌਰਾ ਪੈਣ ਤੋਂ ਬਾਅਦ ਹਵਾਈ ਜਹਾਜ਼ 'ਚ ਹੀ ਦਮ ਤੋੜ ਦਿੱਤਾ। ਸਥਾਨਕ ਅਖਬਾਰ ਖਲੀਜ ਟਾਈਮ ਨੇ ਇਹ ਜਾਣਕਾਰੀ ਦਿੱਤੀ। ਇਕ ਰਿਸ਼ਤੇਦਾਰ ਦੇ ਹਵਾਲੇ ਨਾਲ ਖਬਰ 'ਚ ਕਿਹਾ ਗਿਆ ਕਿ ਓਮਾਨ ਏਅਰਵੇਜ਼ ਦੇ ਜਹਾਜ਼ ਦੇ ਉਡਾਣ ਭਰਣ ਤੋਂ 45 ਮਿੰਟ ਬਾਅਦ ਯਾਹਮਾ ਪੁਥੀਯਾਪੁਰਾਇਲ ਨਾਂ ਦੇ ਬੱਚੇ ਨੂੰ ਮਿਰਗੀ ਦਾ ਦੌਰਾ ਪੈ ਗਿਆ।

ਦੁਬਈ 'ਚ ਰਹਿਣ ਵਾਲੇ ਬੱਚੇ ਦੇ ਇਕ ਪਰਿਵਾਰ ਵਾਲੇ ਨੇ ਦੱਸਿਆ ਕਿ ਜਦੋਂ ਉਹ ਲੋਕ ਜੇਦਾ ਤੋਂ ਰਵਾਨਾ ਹੋਇਆ ਸੀ ਤਾਂ ਉਸ ਨੂੰ ਹਲਕਾ ਜਿਹਾ ਬੁਖਾਰ ਸੀ ਤੇ ਹਵਾਈ ਯਾਤਰਾ ਦੌਰਾਨ ਉਸ ਨੂੰ ਮਿਰਗੀ ਦਾ ਦੌਰਾ ਪਿਆ। ਬੱਚੇ ਨੇ ਮਾਂ ਦੀ ਗੋਦ 'ਚ ਹੀ ਦਮ ਤੋੜ ਦਿੱਤਾ।