ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਰਾਜਨੇਤਾ ਨੇ ਅਹੁਦੇ ਲਈ ਭਗਵਤ ਗੀਤਾ 'ਤੇ ਚੁੱਕੀ ਸਹੁੰ

03/29/2023 3:35:23 PM

ਮੈਲਬੌਰਨ (ਆਈ.ਏ.ਐੱਨ.ਐੱਸ.): ਭਾਰਤੀ ਮੂਲ ਦੇ ਰਾਜਨੇਤਾ ਡੇਨੀਅਲ ਮੂਖੇ ਨੇ ਪਵਿੱਤਰ ਭਗਵਦ ਗੀਤਾ ਦੇ ਨਾਲ ਅਹੁਦੇ ਦੀ ਸਹੁੰ ਚੁੱਕੀ। ਡੇਨੀਅਲ ਮੂਖੇ ਆਸਟ੍ਰੇਲੀਆ ਦੇ ਕਿਸੇ ਵੀ ਰਾਜ ਦੇ ਵਿੱਤ ਮੰਤਰੀ (ਖਜ਼ਾਨਾ ਮੰਤਰੀ) ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਨੇਤਾ ਹਨ। ਸਿਡਨੀ ਵਿੱਚ ਗਵਰਨਰ ਮਾਰਗਰੇਟ ਬੇਜ਼ਲੇ ਨੇ ਡੇਨੀਅਲ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਰਾਜ ਦੇ ਖਜ਼ਾਨਾ ਮੰਤਰੀ ਵਜੋਂ ਸਹੁੰ ਚੁਕਾਈ। ਮੂਖੇ ਨੇ ਮੰਗਲਵਾਰ ਨੂੰ NSW ਪ੍ਰੀਮੀਅਰ ਕ੍ਰਿਸ ਮਿੰਸ ਅਤੇ ਛੇ ਹੋਰ ਮੰਤਰੀਆਂ ਦੇ ਨਾਲ ਸਹੁੰ ਚੁੱਕੀ।

ਮੂਖੇ ਨੇ ਇਕ ਬਿਆਨ ਵਿਚ ਕਿਹਾ ਕਿ "ਐਨਐਸਡਬਲਯੂ ਦੇ ਮਹਾਨ ਰਾਜ ਦੇ ਖਜ਼ਾਨਾ ਮੰਤਰੀ ਵਜੋਂ ਸਹੁੰ ਚੁੱਕੀ। ਐਨਐਸਡਬਲਯੂ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਸੌਂਪਿਆ,"। ਉਸ ਨੇ ਅੱਗੇ ਕਿਹਾ ਕਿ "ਮੈਂ ਭਗਵਦ ਗੀਤਾ 'ਤੇ ਆਪਣੀ ਵਫ਼ਾਦਾਰੀ ਦੀ ਸਹੁੰ ਚੁੱਕਣ ਵਾਲਾ ਪਹਿਲਾ ਆਸਟ੍ਰੇਲੀਆਈ ਮੰਤਰੀ ਬਣਨ 'ਤੇ ਸਨਮਾਨਿਤ ਮਹਿਸੂਸ ਕਰਦਾ ਹਾਂ। ਇਹ ਸਿਰਫ ਇਸ ਲਈ ਸੰਭਵ ਹੈ ਕਿਉਂਕਿ ਆਸਟ੍ਰੇਲੀਆ ਇੰਨ੍ਹਾ ਖੁੱਲ੍ਹਾ ਹੈ ਅਤੇ ਮੇਰੇ ਮਾਤਾ-ਪਿਤਾ ਵਰਗੇ ਲੋਕਾਂ ਦੇ ਯੋਗਦਾਨ ਦਾ ਸਵਾਗਤ ਕਰਦਾ ਹੈ”।

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ, ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

2015 ਵਿੱਚ ਲੇਬਰ ਦੁਆਰਾ ਮੂਖੇ ਨੂੰ NSW ਦੇ ਉਪਰਲੇ ਸਦਨ ਵਿੱਚ ਸਟੀਵ ਵੈਨ ਦੀ ਥਾਂ ਲੈਣ ਲਈ ਚੁਣਿਆ ਗਿਆ ਸੀ। 2019 ਵਿੱਚ ਉਹ ਵਿੱਤ ਅਤੇ ਛੋਟੇ ਕਾਰੋਬਾਰ ਲਈ ਸ਼ੈਡੋ ਮੰਤਰੀ ਅਤੇ ਗਿਗ ਆਰਥਿਕਤਾ ਲਈ ਸ਼ੈਡੋ ਮੰਤਰੀ ਬਣਿਆ। ਗਵਰਨਰ ਬੇਜ਼ਲੇ ਨੇ ਮੰਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ “ਇਹ ਸੱਚਮੁੱਚ ਸਖਤ ਮਿਹਨਤ ਦੀ ਮਿਆਦ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਆਰਾਮ ਕਰਨ ਅਤੇ ਆਨੰਦ ਲੈਣ ਦਾ ਸਮਾਂ ਹੈ। ਮੂਖੇ ਦੇ ਮਾਤਾ-ਪਿਤਾ 1973 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆ ਗਏ ਸਨ। ਬਲੈਕਟਾਉਨ ਉਪਨਗਰ ਵਿੱਚ ਜਨਮੇ ਮੂਖੇ ਕੋਲ ਯੂਨੀਵਰਸਿਟੀ ਦੀਆਂ ਤਿੰਨ ਡਿਗਰੀਆਂ ਹਨ ਅਤੇ ਉਸਨੇ ਯੂਨੀਅਨਾਂ, ਚੈਰਿਟੀ ਅਤੇ ਕਮਿਊਨਿਟੀ ਗਰੁੱਪਾਂ ਦੇ ਸਲਾਹਕਾਰ ਵਜੋਂ ਕੰਮ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana