ਸੈਨ ਫਰਾਂਸਿਸਕੋ 'ਚ ਭਾਰਤੀ-ਅਮਰੀਕੀਆਂ ਨੇ ਕੱਢੀ ਰੈਲੀ, ਦੂਤਘਰ ਸਾਹਮਣੇ ਢੋਲ ਦੇ ਡਗੇ 'ਤੇ ਪਾਇਆ ਭੰਗੜਾ (ਵੀਡੀਓ)

03/25/2023 9:48:59 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਦੂਤਘਰ ਦੇ ਸਾਹਮਣੇ ਭਾਰਤ ਦੇ ਸਮਰਥਨ ‘ਚ ਸ਼ਾਂਤੀ ਰੈਲੀ ਕੱਢੀ। ਖਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)

ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਨੇ ਪੁਲਸ ਦੇ ਅਸਥਾਈ ਸੁਰੱਖਿਆ ਬੈਰੀਕੇਡਾਂ ਨੂੰ ਤੋੜ ਦਿੱਤਾ ਸੀ ਅਤੇ ਵਣਜ ਦੂਤਘਰ ਦੇ ਕੰਪਲੈਕਸ ਦੇ ਅੰਦਰ 2 ਤਥਾ-ਕਥਿਤ ਖਾਲਿਸਤਾਨੀ ਝੰਡੇ ਲਗਾ ਦਿੱਤੇ ਸਨ। ਹਾਲਾਂਕਿ ਵਣਜ ਦੂਤਘਰ ਦੇ 2 ਕਰਮਚਾਰੀਆਂ ਵੱਲੋਂ ਝੰਡੇ ਜਲਦੀ ਹੀ ਹਟਾ ਦਿੱਤੇ ਗਏ ਸਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਵਣਜ ਦੂਤਘਰ ਦੇ ਅੰਦਰ ਦਾਖ਼ਲ ਹੋ ਗਿਆ ਸੀ ਅਤੇ ਦਰਵਾਜ਼ੇ ਅਤੇ ਖਿੜਕੀਆਂ ਵੀ ਤੋੜ ਦਿੱਤੀਆਂ ਸਨ। ਇਸ ਘਟਨਾ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ 'ਚ ਭਾਰਤੀ ਅਮਰੀਕੀ ਸੈਨ ਫਰਾਂਸਿਸਕੋ ਪਹੁੰਚੇ ਅਤੇ ਭਾਰਤ ਨਾਲ ਇਕਜੁੱਟਤਾ ਦਿਖਾਉਣ ਲਈ ਸ਼ੁੱਕਰਵਾਰ ਨੂੰ ਤਿਰੰਗਾ ਲਹਿਰਾਇਆ।

ਇਹ ਵੀ ਪੜ੍ਹੋ: ਅਮਰੀਕਾ: ਕਸ਼ਮੀਰ 'ਤੇ ਚਰਚਾ ਦੌਰਾਨ ਭੜਕੇ ਵੱਖਵਾਦੀ ਸਮਰਥਕ, ਹੰਗਾਮਾ ਕਰਨ 'ਤੇ ਪ੍ਰੈਸ ਕਲੱਬ ਕੱਢੇ ਬਾਹਰ (ਵੀਡੀਓ)

ਉਨ੍ਹਾਂ ਵੱਖਵਾਦੀ ਸਿੱਖਾਂ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ ਦੀ ਨਿੰਦਾ ਕੀਤੀ। ਰੈਲੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਥਾਨਕ ਪੁਲਸ ਵੀ ਮੌਜੂਦ ਸੀ। ਇਸ ਦੌਰਾਨ ਕੁਝ ਵੱਖਵਾਦੀ ਸਿੱਖ ਵੀ ਸਨ, ਜਿਨ੍ਹਾਂ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਾਏ ਪਰ ਭਾਰਤ ਦਾ ਸਮਰਥਨ ਕਰਨ ਵਾਲੇ ਭਾਰਤੀ ਅਮਰੀਕੀਆਂ ਦੀ ਗਿਣਤੀ ਉਨ੍ਹਾਂ ਨਾਲੋਂ ਕਿਤੇ ਵੱਧ ਸੀ। ਭਾਰਤੀ ਅਮਰੀਕੀਆਂ ਨੇ 'ਵੰਦੇ ਮਾਤਰਮ' ਦੇ ਨਾਅਰੇ ਲਾਏ ਅਤੇ ਅਮਰੀਕਾ ਦੇ ਨਾਲ-ਨਾਲ ਭਾਰਤ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ।

ਇਹ ਵੀ ਪੜ੍ਹੋ: ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry