ਭਾਰਤੀ-ਅਮਰੀਕੀ ਔਰਤ ਨੇ ਟਰੰਪ ਦੇ ਪ੍ਰੈੱਸ ਸਕੱਤਰ ਸਪਾਈਸਰ ਤੋਂ ਪੁੱਛੇ ਇਹ ਅਜੀਬ ਸਵਾਲ

03/14/2017 1:11:16 PM

ਵਾਸ਼ਿੰਗਟਨ— ਭਾਰਤੀ ਮੂਲ ਦੀ ਇਕ ਅਮਰੀਕੀ ਔਰਤ ਨੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੂੰ ਕਈ ਤਰ੍ਹਾਂ ਦੇ ਅਜੀਬ ਸਵਾਲ ਪੁੱਛੇ। ਔਰਤ ਨੇ ਸਪਾਈਸਰ ''ਤੇ ਅਮਰੀਕਾ ਨੂੰ ਤਬਾਹ ਕਰ ਦੇਣ ਦਾ ਦੋਸ਼ ਲਾਉਂਦੇ ਹੋਏ ਵਾਰ-ਵਾਰ ਉਨ੍ਹਾਂ ਨੂੰ ਸਵਾਲ ਕੀਤੇ। ਇਸ ਦੇ ਨਾਲ ਹੀ ਔਰਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ''ਤੇ ਵੀ ਨਿਸ਼ਾਨਾ ਸਾਧਿਆ ਹੈ। ਇਹ ਘਟਨਾ ਇਕ ਸਥਾਨਕ ਐੱਪਲ ਸਟੋਰ ਦੀ ਹੈ, ਜਦੋਂ ਸ਼੍ਰੀ ਚੌਹਾਨ ਨਾਮੀ ਇਕ ਔਰਤ ਨੇ ਸਪਾਈਸਰ ਨੂੰ ਦੇਖਿਆ ਅਤੇ ਉਨ੍ਹਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਔਰਤ ਨੇ ਇਸ ਪੂਰੇ ਮਾਮਲੇ ਦੀ ਵੀਡੀਓ ਵੀ ਬਣਾਈ। ਔਰਤ ਨੇ ਇਹ ਵੀਡੀਓ ਐਤਵਾਰ ਨੂੰ ਟਵਿੱਟਰ ''ਤੇ ਪੋਸਟ ਕਰ ਦਿੱਤਾ ਅਤੇ ਉਹ ਵਾਇਰਲ ਹੋ ਗਿਆ। ਇਸ ਘਟਨਾ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਮਵਾਰ ਨੂੰ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ''ਚ ਸਪਾਈਸਰ ਨੇ ਕਿਹਾ ਕਿ ਅਮਰੀਕਾ ਇਕ ਆਜ਼ਾਦ ਦੇਸ਼ ਹੈ ਜਿੱਥੇ ਲੋਕ ਆਪਣੀ ਮਰਜ਼ੀ ਨਾਲ ਜੋ ਕਰਨਾ ਚਾਹੁਣ, ਉਨ੍ਹਾਂ ਨੂੰ ਉਹ ਕਰਨ ਦਾ ਅਧਿਕਾਰ ਹੈ। 
ਸੋਸ਼ਲ ਮੀਡੀਆ ''ਤੇ ਸ਼੍ਰੀ ਚੌਹਾਨ ਦੀਆਂ ਵੱਖ-ਵੱਖ ਪੋਸਟਾਂ ਮੁਤਾਬਕ ਉਹ ਐੱਪਲ ਸਟੋਰ ''ਚ ਆਈਫੋਨ ਠੀਕ ਕਰਵਾਉਣ ਗਈ ਸੀ, ਤਾਂ ਉਸ ਨੂੰ ਉੱਥੇ ਸਪਾਈਸਰ ਮਿਲ ਗਏ। ਸ਼੍ਰੀ ਚੌਹਾਨ ਨੇ ਪੋਸਟ ''ਚ ਲਿਖਿਆ, ''''ਮੈਨੂੰ ਮਹਿਸੂਸ ਹੋਇਆ ਹੈ ਕਿ ਆਮ ਤੌਰ ''ਤੇ ਸਪਾਈਸਰ ਨੂੰ ਦਿੱਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਦੇ ਬਿਨਾਂ ਅੱਜ ਜਵਾਬ ਲੈਣ ਦਾ ਇਹ ਕਿੰਨਾ ਵੱਡਾ ਮੌਕਾ ਹੈ। ਅਸਲ ''ਚ ਮੈਂ ਬਹੁਤ ਘਬਰਾਈ ਹੋਈ ਸੀ ਅਤੇ ਕਿਤੇ ਹੋਰ ਵਧ ਸਖਤ ਸਵਾਲ ਪੁੱਛਣਾ ਚਾਹੁੰਦੀ ਸੀ ਪਰ ਅਜਿਹਾ ਕਰਨ ਦਾ ਸਮਾਂ ਹੀ ਨਹੀਂ ਸੀ।''''
ਵੀਡੀਓ ਮੁਤਾਬਕ ਉਨ੍ਹਾਂ ਨੇ ਸਪਾਈਸਰ ਤੋਂ ਪੁੱਛਿਆ, ''''ਕੀ ਤੁਸੀਂ ਰੂਸ ਦੀ ਮਦਦ ਕੀਤੀ ਹੈ? ਕੀ ਤੁਸੀਂ ਆਪਣੇ ਰਾਸ਼ਟਰਪਤੀ ਵਾਂਗ ਕਦੇ ਦੇਸ਼ ਧਰੋਹ ਵੀ ਕੀਤਾ ਹੈ? ਤੁਸੀਂ ਮੈਨੂੰ ਰੂਸ ਬਾਰੇ ਕੀ ਦੱਸ ਸਕਦੇ ਹੋ? ਅਤੇ ਸੀਨ ਤੁਸੀਂ ਆਪਣੇ ਦੇਸ਼ ਨੂੰ ਤਬਾਹ ਕਰਨ ਬਾਰੇ ਕੀ ਸੋਚਦੇ ਹੋ? ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਲਗਭਗ ਇਕ ਦਹਾਕੇ ਤੋਂ ਵਾਸ਼ਿੰਗਟਨ ਡੀਸੀ ''ਚ ਰਹਿ ਰਹੀ ਹੈ ਅਤੇ ਇਸ ਦੌਰਾਨ ਉਹ ਜਨਤਕ ਥਾਵਾਂ ''ਤੇ ਕਈ ਵੀਆਈਪੀਜ਼ ਲੋਕਾਂ ਨੂੰ ਮਿਲੀ ਹੈ ਪਰ ਕਦੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ।

Tanu

This news is News Editor Tanu