ਭਾਰਤੀ-ਅਮਰੀਕੀ ਰੱਖਿਆ ਮਾਹਿਰ ਵਿਵੇਕ ਲਾਲ ਨੂੰ 'ਉਦਮੀ ਲੀਡਰਸ਼ਿਪ ਐਵਾਰਡ' ਨਾਲ ਕੀਤਾ ਜਾਵੇਗਾ ਸਨਮਾਨਿਤ

04/21/2022 10:56:44 AM

ਵਾਸ਼ਿੰਗਟਨ (ਏਜੰਸੀ)- ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ ਦੇ ਭਾਰਤੀ-ਅਮਰੀਕੀ ਮੁੱਖ ਕਾਰਜਕਾਰੀ ਵਿਵੇਕ ਲਾਲ ਨੂੰ ਰੱਖਿਆ ਖੇਤਰ ਵਿੱਚ ਯੋਗਦਾਨ ਲਈ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਵੱਕਾਰੀ ‘ਉਦਮੀ ਲੀਡਰਸ਼ਿਪ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ (IACC) ਦੀ ਸਥਾਪਨਾ 1968 ਵਿੱਚ ਕੀਤੀ ਗਈ ਸੀ। ਇਹ ਭਾਰਤ-ਅਮਰੀਕਾ ਦੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਥਾਪਿਤ ਕੀਤਾ ਗਿਆ ਇੱਕ ਸਿਖਰ ਦੁਵੱਲਾ ਸੈੱਲ ਹੈ। 53 ਸਾਲਾ ਲਾਲ ਨੂੰ "ਗਲੋਬਲ ਲੀਡਰ ਇਨ ਡਿਫੈਂਸ ਐਂਡ ਏਵੀਏਸ਼ਨ" ਦੀ ਸ਼੍ਰੇਣੀ ਵਿੱਚ ਐਵਾਰਡ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹੋਣ ਵਾਲੇ ਇਕ ਆਨਲਾਈਨ ਪ੍ਰੋਗਰਾਮ 'ਚ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪਾਕਿ ਦੀ 34 ਫ਼ੀਸਦੀ ਆਬਾਦੀ ਦੀ ਰੋਜ਼ਾਨਾ ਦੀ ਕਮਾਈ ਸਿਰਫ਼ 588 ਰੁਪਏ : ਵਿਸ਼ਵ ਬੈਂਕ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ। ਲਾਲ ਨੇ ਬੋਇੰਗ, ਲਾਕਹੀਡ ਮਾਰਟਿਨ ਅਤੇ ਜਨਰਲ ਐਟੋਮਿਕਸ ਵਿੱਚ ਰੱਖਿਆ ਵਪਾਰ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਕੈਂਟਕੀ ਦੇ ਗਵਰਨਰ ਦੁਆਰਾ 'ਕੈਂਟਕੀ ਕਰਨਲ' ਨਾਲ ਸਨਮਾਨਿਤ ਕੀਤਾ ਗਿਆ ਸੀ। 'ਕੈਂਟਕੀ ਕਰਨਲ' ਅਮਰੀਕੀ ਸੂਬਿਆਂ ਦੇ ਗਵਰਨਰਾਂ ਦੁਆਰਾ ਦਿੱਤੇ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਸਨਮਾਨਾਂ ਵਿੱਚੋਂ ਇੱਕ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ਜਿੰਮੀ ਕਾਰਟਰ, ਲਿੰਡਨ ਜਾਨਸਨ, ਰੋਨਾਲਡ ਰੀਗਨ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਮਹਿਲਾ ਨੇ ਜਤਾਈ ਅਜੀਬੋ-ਗ਼ਰੀਬ ਇੱਛਾ, ਮੇਰੇ ਅੰਤਿਮ ਸੰਸਕਾਰ 'ਤੇ ਕਾਲੇ ਕੱਪੜੇ ਨਾ ਪਾਇਓ ਤੇ ਦੋ ਪੈੱਗ ਲਗਾ ਕੇ ਆਇਓ

ਲਾਲ ਨੂੰ ਪਿਛਲੇ ਸਾਲ 'ਯੂ.ਐੱਸ. ਚੈਂਬਰ ਆਫ਼ ਕਾਮਰਸ' ਦੇ ਅੰਤਰਰਾਸ਼ਟਰੀ ਸਲਾਹਕਾਰ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਵਾਸ਼ਿੰਗਟਨ ਡੀਸੀ ਵਿੱਚ 'ਯੂ.ਐੱਸ. ਜਾਪਾਨ ਬਿਜ਼ਨੈੱਸ ਕੌਂਸਲ' ਅਤੇ 'ਯੂ.ਐੱਸ. ਇੰਡੀਆ ਬਿਜ਼ਨੈੱਸ ਕੌਂਸਲ' ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਵੀ ਸੇਵਾਵਾਂ ਦੇ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਸਾਲ 2018 ਵਿਚ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਸਕੱਤਰ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ: ਕੋਵਿਡ-19: ਸ਼ੰਘਾਈ 'ਚ 4 ਲੱਖ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਦੀ ਮਿਲੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News