ਭਾਰਤੀ-ਅਮਰੀਕੀ ਵਿਅਕਤੀ ਨੇ ਕਰੋੜਾਂ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਕੀਤਾ ਸਵੀਕਾਰ

09/16/2020 6:35:48 PM

ਵਾਸ਼ਿੰਗਟਨ (ਭਾਸ਼ਾ): ਨਿਊ ਜਰਸੀ ਸਥਿਤ ਸੰਗਮਰਮਰ ਅਤੇ ਗ੍ਰੇਨਾਈਟ ਥੋਕ ਵਪਾਰੀ ਭਾਰਤੀ ਮੂਲ ਦੇ ਇਕ ਅਮਰੀਕੀ ਵਿਅਕਤੀ ਨੇ ਧੋਖਾਧੜੀ ਕਰ ਕੇ ਬੈਂਕ ਵਿਚੋਂ 1.7 ਕਰੋੜ ਅਮਰੀਕੀ ਡਾਲਰ ਦਾ ਕਰਜ਼ ਲੈਣ ਅਤੇ ਧੋਖਾ ਦੇਣ ਦੀ ਯੋਜਨਾ ਬਣਾਉਣ ਵਿਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ। ਅਮਰੀਕੀ ਅਟਾਰਨੀ ਨੇ ਦੱਸਿਆ ਕਿ ਰਾਜਿੰਦਰ ਕੰਕਾਰੀਆ (61) ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਅਮਰੀਕੀ ਜ਼ਿਲ੍ਹਾ ਸੂਸਨ ਡੀ. ਵਿੰਗਟਨ ਦੇ ਸਾਹਮਣੇ ਬੈਂਕ ਨਾਲ ਧੋਖਾ ਕਰਨ ਦਾ ਆਪਣਾ ਜ਼ੁਰਮ ਕਬੂਲ ਕਰ ਲਿਆ। 

ਉਸ ਨੂੰ ਵੱਧ ਤੋਂ ਵੱਧ 30 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ 10 ਲੱਖ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੰਕਾਰੀਆ ਨੂੰ 18 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਸਤਾਵੇਜ਼ਾਂ ਦੇ ਮੁਤਾਬਕ, ਮਾਰਚ 2016 ਤੋਂ ਮਾਰਚ 2018 ਤੱਕ 'ਲੋਟਸ ਐਕਜਿਮ ਇੰਟਰਨੈਸ਼ਨਲ ਇੰਕ' ਦੇ ਪ੍ਰਧਾਨ ਨੇ ਹੋਰ ਕਰਮਚਾਰੀਆਂ ਦੇ ਨਾਲ ਮਿਲ ਕੇ ਬੈਂਕ ਵਿਚੋਂ ਧੋਖੇ ਨਾਲ 1.7 ਕਰੋੜ ਡਾਲਰ ਦਾ ਕਰਜ਼ ਲੈਣ ਦੀ ਸਾਜਿਸ਼ ਰਚੀ ਸੀ।

Vandana

This news is Content Editor Vandana