ਭਾਰਤੀ ਅਮਰੀਕੀ ਗੈਰ-ਸਰਕਾਰੀ ਸੰਗਠਨ ਨੇ ਕੋਵਿਡ-19 ਲਈ ਇਕੱਠੇ ਕੀਤੇ 10 ਲੱਖ ਡਾਲਰ

06/09/2020 2:03:12 PM

ਵਾਸ਼ਿੰਗਟਨ- ਭਾਰਤੀ ਅਮਰੀਕੀ ਗੈਰ-ਸਰਕਾਰੀ ਸੰਗਠਨ ਨੇ ਕੋਵਿਡ-19 ਰਾਹਤ ਕਾਰਜ ਲਈ 10 ਲੱਖ ਡਾਲਰ ਤੋਂ ਜ਼ਿਆਦਾ ਪੈਸੇ ਇਕੱਠੇ ਕੀਤੇ ਹਨ। ਇੰਡੀਆਸਪੋਰਾ ਦੇ ਬਾਅਦ ਸੇਵਾ ਇੰਟਰਨੈਸ਼ਨਲ ਦੂਜਾ ਭਾਰਤੀ ਅਮਰੀਕੀ ਸੰਗਠਨ ਹੈ, ਜਿਸ ਨੇ 10 ਲੱਖ ਡਾਲਰ ਤੋਂ ਵੱਧ ਦੀ ਧਨ ਰਾਸ਼ੀ ਇਕੱਠੀ ਕੀਤੀ ਹੈ। 

ਸੇਵਾ ਇੰਟਰਨੈਸ਼ਨਲ ਦੇ ਮੁੱਖ ਆਪਰੇਟਿੰਗ ਅਧਿਕਾਰੀ ਅਤੇ ਪ੍ਰਧਾਨ ਅਰੁਣ ਕਾਂਕਣੀ ਨੇ ਦੱਸਿਆ ਕਿ ਇਸ ਮਹਾਮਾਰੀ ਨਾਲ ਫਰੰਟ ਲਾਈਨ 'ਤੇ ਲੜਨ ਵਾਲੇ ਲੋਕਾਂ ਨੂੰ ਵਿਅਕਤੀਗਤ ਸਰੁੱਖਿਅਤ ਕਿੱਟਾਂ ਦੀ ਸਪਲਾਈ ਵਿਚ ਸਾਡੀ ਸਖਤ ਮਿਹਨਤ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਸਹਿਯੋਗ ਵੀ ਹੈ, ਜਿਨ੍ਹਾਂ ਨੇ ਸਾਡੇ ਕੰਮ ਨੂੰ ਸਮਝਿਆ ਤੇ ਸਾਥ ਦਿੱਤਾ। 

ਉਨ੍ਹਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਲੋਕਾਂ ਦੀ ਮਦਦ ਲਈ ਜਾਰੀ ਉਨ੍ਹਾਂ ਦੀ ਮੁਹਿੰਮ ਤਹਿਤ ਸੰਗਠਨ ਨੇ 6 ਲੱਖ 25 ਹਜ਼ਾਰ ਤੋਂ ਵੱਧ ਮਾਸਕ ਵੰਡੇ ਹਨ ਅਤੇ 63 ਹਜ਼ਾਰ ਗਰਮ ਭੋਜਨ ਦੀਆਂ ਕਿੱਟਾਂ ਵੰਡੀਆਂ ਹਨ। ਰਸੋਈਘਰਾਂ ਨੂੰ ਵੀ ਇਕ ਲੱਖ ਡਾਲਰ ਤੋਂ ਵੱਧ ਦਾਨ ਕੀਤਾ ਗਿਆ ਹੈ । ਬਿਆਨ ਵਿਚ ਦੱਸਿਆ ਗਿਆ ਹੈ ਕਿ ਦਿਸ਼ਾ-ਨਿਰਦੇਸ਼ਾਂ ਲਈ 200 ਤੋਂ ਵੱਧ ਪ੍ਰੋਫੈਸ਼ਨਲਾਂ ਦੀ ਸੇਵਾ ਲਈ ਗਈ ਹੈ, ਜਿਨ੍ਹਾਂ ਵਿਚ ਡਾਕਟਰ, ਵਕੀਲ ਅਤੇ ਆਰਥਿਕ ਰੋਜ਼ਗਾਰ ਮਾਹਰ ਸ਼ਾਮਲ ਹਨ। ਸ਼ਾਮਲ ਹਨ।  

Lalita Mam

This news is Content Editor Lalita Mam