ਭਾਰਤੀ-ਅਮਰੀਕੀ ਬੱਚੇ ਨੇ ਜਿੱਤਿਆ ''ਸਪੈਲਿੰਗ ਬੀ'' ਮੁਕਾਬਲਾ

08/19/2019 2:36:47 PM

ਵਾਸ਼ਿੰਗਟਨ— ਇਕ ਭਾਰਤੀ-ਅਮਰੀਕੀ ਵਿਦਿਆਰਥੀ ਨੇ 'ਸਾਊਥ ਏਸ਼ੀਅਨ ਸਪੈਲਿੰਗ ਬੀ 2019' ਮੁਕਾਬਲਾ ਜਿੱਤਿਆ ਹੈ। ਨਿਊਜਰਸੀ 'ਚ ਰਹਿਣ ਵਾਲੇ ਨਵਨੀਤ ਮੁਰਲੀ ਨੇ ਇਹ ਮੁਕਾਬਲਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਫਸਵੇਂ ਮੁਕਾਬਲੇ 'ਚ ਉਸ ਨੇ 'ਫਲੀਪੀ' ਸ਼ਬਦ ਦੇ ਸਹੀ ਸਪੈਲਿੰਗ ਦੱਸਣ 'ਤੇ ਮੁਕਾਬਲਾ ਜਿੱਤਿਆ ਅਤੇ ਉਸ ਨੂੰ 3000 ਡਾਲਰ ਦਾ ਇਨਾਮ ਹਾਸਲ ਹੋਇਆ। 

ਇਸ ਤੋਂ ਪਹਿਲਾਂ ਨਵਨੀਤ ਦਾ ਮੁਕਾਬਲਾ ਹੋਰ ਬੱਚਿਆਂ ਕਾਫੀ ਫਸਵਾਂ ਸੀ ਪਰ ਅਖੀਰ 'ਚ ਉਹ ਜੇਤੂ ਰਿਹਾ।  'ਸਾਊਥ ਏਸ਼ੀਅਨ ਸਪੈਲਿੰਗ ਬੀ' ਦੇ ਫਾਊਂਡਰ ਰਾਹੁਲ ਵਾਲੀਆ ਨੇ ਕਿਹਾ ਕਿ ਨਵਨੀਤ ਦੀ ਜਿੱਤ ਦੇਖ ਕੇ ਉਨ੍ਹਾਂ ਦਾ ਦਿਲ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਨਵੀਂ ਪੀੜੀ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ। 
ਇਸ ਪ੍ਰੋਗਰਾਮ 'ਚ ਡਲਾਸ, ਸਾਨ ਫ੍ਰਾਂਸਿਸਕੋ, ਨਿਊਜਰਸੀ ਅਤੇ ਚਾਰਲੋਟੇ ਤੋਂ ਵੀ ਕਈ ਬੱਚਿਆਂ ਨੇ ਵੀ ਹਿੱਸਾ ਲਿਆ ਸੀ। ਲਗਭਗ 600 ਬੱਚੇ ਕਈ ਰਾਊਂਡ ਪੂਰੇ ਕਰਕੇ ਅੱਗੇ ਵਧੇ ਅਤੇ ਇਨ੍ਹਾਂ 'ਚੋਂ 15 ਬੱਚਿਆਂ ਨੂੰ ਸਟੇਜ 'ਤੇ ਆਉਣ ਦਾ ਮੌਕਾ ਮਿਲਿਆ।