ਗੋਰੇ ਵਿਦਿਆਰਥੀ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦਾ ਮਾਮਲਾ, ਭਾਰਤੀ-ਅਮਰੀਕੀ MPs ਨੇ ਜਤਾਈ ਚਿੰਤਾ (ਵੀਡੀਓ)

05/24/2022 1:58:04 PM

ਵਾਸ਼ਿੰਗਟਨ (ਏਜੰਸੀ) - ਅਮਰੀਕਾ ਦੀ ਮੌਜੂਦਾ ਸੰਸਦ ਦੇ ਚਾਰੇ ਭਾਰਤੀ-ਅਮਰੀਕੀ ਮੈਂਬਰਾਂ ਨੇ ਟੈਕਸਾਸ ਦੇ ਇਕ ਸਕੂਲ ਵਿਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨਾਲ ਕੀਤੇ ਗਏ ਦੁਰਵਿਵਹਾਰ ਦੀ ਹਾਲੀਆ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰਾਂ ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਸੋਮਵਾਰ ਨੂੰ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ, 'ਅਸੀਂ 'ਕੋਪੇਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ' (ਸੀ.ਆਈ.ਐੱਸ.ਡੀ) ਦੇ 'ਕੋਪੇਲ ਮਿਡਲ ਸਕੂਲ ਨਾਰਥ' ਵਿਚ ਵਾਪਰੀ ਹਾਲੀਆ ਘਟਨਾ 'ਤੇ ਆਪਣੀ ਗੰਭੀਰ ਚਿੰਤਾ ਨੂੰ ਪ੍ਰਗਟ ਕਰਨ ਲਈ ਇਹ ਪੱਤਰ ਲਿੱਖ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਘਟਨਾ ਦੀ ਵਿਆਪਕ ਪੱਧਰ 'ਤੇ ਪ੍ਰਸਾਰਿਤ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ 14 ਸਾਲਾ ਬੱਚੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਥਿਤ ਰੂਪ ਨਾਲ ਕੁਸ਼ਤੀ ਦੇ ਇਕ ਦਾਅ ਕਾਰਨ ਉਸ ਦਾ 'ਦਮ ਘੁੱਟਣ ਲੱਗਾ', ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਸਕਦਾ ਸੀ।'

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)

 

ਇਹ ਪਹਿਲੀ ਵਾਰ ਹੈ, ਜਦੋਂ ਚਾਰੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਸੰਯੁਕਤ ਰੂਪ ਨਾਲ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ, 'ਇਸ ਵੀਡੀਓ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿਚ ਵਿਆਪਕ ਰੋਸ ਪੈਦਾ ਕੀਤਾ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਅਤੇ ਆਪਣੇ ਵਿਭਿੰਨ ਭਾਈਚਾਰਿਆਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ, ਇਕ ਭਾਰਤੀ-ਅਮਰੀਕੀ ਬੱਚੇ ਨੂੰ ਇਸ ਤਰ੍ਹਾਂ ਨਿਸ਼ਾਨ ਬਣਾਏ ਜਾਣ ਦੀ ਘਟਨਾ ਬਹੁਤ ਪਰੇਸ਼ਾਨ ਕਰ ਰਹੀ ਹੈ।' ਇਹ ਪੱਤਰ ਟੈਕਸਾਸ ਬ੍ਰਾਡ ਹੰਟ ਵਿਚ ਸੀ.ਆਈ.ਐੱਸ.ਡੀ. ਦੇ ਪ੍ਰਧਾਨ ਅਤੇ ਸਕੂਲ ਦੇ ਪ੍ਰਿੰਸੀਪਲ ਗ੍ਰੇਗ ਅਕਸੇਲਸਨ ਨੂੰ ਸੰਬੋਧਿਤ ਕਰਕੇ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ: ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ 'ਚ ਮਚੀ ਹਾਹਾਕਾਰ, ਪੈਟਰੋਲ ਹੋਇਆ 420 ਰੁਪਏ ਪ੍ਰਤੀ ਲਿਟਰ

ਦੱਸ ਦੇਈਏ ਕਿ ਇੰਟਰਨੈੱਟ 'ਤੇ ਪ੍ਰਸਾਰਿਤ ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਇਕ ਕੁਰਸੀ 'ਤੇ ਬੈਠੇ ਭਾਰਤੀ-ਅਮਰੀਕੀ ਵਿਦਿਆਰਥੀ ਦੀ ਧੌਣ ਨੂੰ ਇਕ ਗੋਰੇ ਵਿਦਿਆਰਥੀ ਨੇ ਕਾਫ਼ੀ ਦੇਰ ਤੱਕ ਮਰੋੜ ਕੇ ਰੱਖਿਆ। ਵੀਡੀਓ ਵਿਚ ਇਕ ਗੋਰੇ ਵਿਦਿਆਰਥੀ ਨੂੰ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਆਪਣੀ ਕੁਰਸੀ ਤੋਂ ਉਠਣ ਲਈ ਕਹਿੰਦੇ ਹੋਏ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ। ਜਦੋਂ ਭਾਰਤੀ-ਅਮਰੀਕੀ ਵਿਦਿਆਰਥੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਦਾ ਗਲਾ ਘੁੱਟ ਦਿੱਤਾ ਗਿਆ ਅਤੇ ਉਸ ਨੂੰ ਕੁਰਸੀ ਤੋਂ ਜ਼ਬਰਦਸਤੀ ਹਟਾਇਆ ਗਿਆ।

ਇਹ ਵੀ ਪੜ੍ਹੋ: ਜਦੋਂ ਤੂਫ਼ਾਨ ਦੀ ਲਪੇਟ 'ਚ ਆਈ ਰਾਜਸਥਾਨ ਰਾਇਲਜ਼ ਦੀ ਫਲਾਈਟ, ਖਿਡਾਰੀ ਬੋਲੇ- 'ਭਰਾ ਲੈਂਡ ਕਰਾ ਦੇ' (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News