ਅਮਰੀਕਾ ''ਚ ਵੀਜ਼ਾ ਜਾਅਲਸਾਜ਼ੀ ਮਾਮਲੇ ''ਚ ਠੱਗ ਭਾਰਤੀ ਜੋੜੇ ਦਾ ਪਰਦਾਫਾਸ਼

04/29/2016 3:27:32 PM

ਵਾਸ਼ਿੰਗਟਨ— ਅਮਰੀਕਾ ਵਿਚ ਭਾਰਤੀ ਠੱਗ ਜੋੜੇ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਐੱਚ. 1 ਬੀ. ਵੀਜ਼ਾ ਧੋਖਾਧੜੀ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਨਿਆਂ ਮੰਤਰਾਲੇ ਅਨੁਸਾਰ ਇਸ ਜੋੜੇ ਨੂੰ 30 ਸਾਲ ਦੀ ਸਜ਼ਾ ਹੋ ਸਕਦੀ ਹੈ। ਐਸ਼ਬਰਨ ਦੇ 44 ਸਾਲਾ ਰਾਜੂ ਕੋਸੂਰੀ ਅਤੇ ਉਸ ਦੀ 45 ਸਾਲਾ ਪਤਨੀ ਸਮ੍ਰਿਤੀ ਝਾਰਾ ਨੇ ਚਾਰ ਸਾਜ਼ਿਸ਼ਕਰਤਾਵਾਂ ਨਾਲ ਮਿਲ ਕੇ ਐੱਚ. 1. ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ 800 ਤੋਂ ਜ਼ਿਆਦਾ ਗੈਰ-ਕਾਨੂੰਨੀ ਪਰਵਾਸੀਆਂ ਲਈ ਫਰਜ਼ੀ ਤਰੀਕੇ ਨਾਲ ਅਪਲਾਈ ਕੀਤਾ ਸੀ। ਇਸਤਗਾਸਾ ਨੇ ਦੋਸ਼ ਲਗਾਇਆ ਕੋਸੂਰੀ ਨੇ ਫਰਜ਼ੀ ਕੰਪਨੀਆਂ ਦਾ ਇਕ ਜਾਲ ਵਿਛਾਇਆ ਸੀ ਅਤੇ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਸਾਹਮਣੇ ਅਜਿਹੀਆਂ ਵੱਖ-ਵੱਖ ਕੰਪਨੀਆਂ ਪੇਸ਼ ਕਰਦਾ ਸੀ, ਜਿਨ੍ਹਾਂ ਵਿਚ ਭਾਰਤੀ ਮੁਲਾਜ਼ਮਾਂ ਦੀ ਲੋੜ ਹੁੰਦੀ ਸੀ। ਅਸਲੀਅਤ ਵਿਚ ਇਨ੍ਹਾਂ ਕੰਪਨੀਆਂ ''ਤੇ ਉਸੇ ਦਾ ਹੀ ਮਾਲਿਕਾਨਾ ਹੱਕ ਅਤੇ ਕੰਟਰੋਲ ਹੁੰਦਾ ਸੀ। ਕਈ ਮਾਮਲਿਆਂ ਵਿਚ ਉਹ ਬਿਨੈਕਾਰਾਂ ਦੇ ਫਰਜ਼ੀ ਹਸਤਾਖਰ ਵੀ ਕਰ ਦਿੰਦਾ ਸੀ। ਨਿਆਂ ਮੰਤਰਾਲੇ ਨੇ ਕਿਹਾ ਕਿ ਕੋਸੂਰੀ ਨੇ ਇਸ ਤਰ੍ਹਾਂ ਤਕਰੀਬਨ 2 ਕਰੋੜ ਡਾਲਰ ਦੀ ਕਮਾਈ ਕੀਤੀ।

Kulvinder Mahi

This news is News Editor Kulvinder Mahi