ਪੋਲਿਟਕੋ ਪਾਵਰ ਲਿਸਟ 'ਚ ਸ਼ਾਮਲ ਹੋਈ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ

12/05/2017 3:36:28 PM

ਵਾਸ਼ਿੰਗਟਨ— ਪੋਲਿਟਕੋ ਨੇ 2018 ਦੀ ਪਹਿਲੀ ਪਾਵਰ ਲਿਸਟ 'ਚ ਭਾਰਤੀ ਮੂਲ ਦੀ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਇਹ ਸਥਾਨ ਸਦਨ 'ਚ 'ਵਿਰੋਧ ਦੀ ਅਗਵਾਈ' ਕਰਨ ਲਈ ਦਿੱਤਾ ਗਿਆ ਹੈ। ਪਾਵਰ ਲਿਸਟ 'ਚ ਸ਼ਾਮਲ 18 ਲੋਕਾਂ 'ਚ 52 ਸਾਲਾ ਜੈਪਾਲ ਨੂੰ ਪੰਜਵਾਂ ਸਥਾਨ ਮਿਲਿਆ ਹੈ। ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ, ਜਿਨ੍ਹਾਂ ਦਾ ਨਾਂ ਪੋਲਿਟਕੋ ਦੇ ਪਾਵਰ ਲਿਸਟ 'ਚ ਆਇਆ ਹੈ। ਮੈਗਜ਼ੀਨ ਮੁਤਾਬਕ,''2018 'ਚ ਪੂਰੇ ਦੇਸ਼ ਦੇ 18 ਨੇਤਾਵਾਂ ਤੇ ਕਾਰਜਕਰਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 2018 'ਚ ਵੱਡੀ ਭੂਮਿਕਾ ਲਈ ਤਿਆਰ ਹਨ।''

ਇਸ ਮੁਤਾਬਕ,''ਜੈਪਾਲ ਤੇਜ਼ੀ ਨਾਲ ਵਧਦੀ ਹੋਈ ਲੋਕਤਾਂਤਰਿਕ ਸਟਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ ਹਨ। ਉਨ੍ਹਾਂ ਨੇ ਸਦਨ 'ਚ ਵਿਰੋਧੀ ਨੇਤਾ ਦੇ ਰੂਪ 'ਚ ਕੰਮ ਕੀਤਾ ਹੈ।'' ਉਨ੍ਹਾਂ ਦੇ ਦੋਸਤ ਅਤੇ ਰੀਪਬਲਿਕਨ ਸਭਾ ਦੇ ਨਵੇਂ ਸਾਥੀ ਮੈਂਬਰ ਰੋਅ ਖੰਨਾ ਦੇ ਹਵਾਲੇ ਤੋਂ ਪੋਲਿਟਕੋ ਨੇ ਦੱਸਿਆ ਹੈ ਕਿ 'ਕਾਂਗਰਸੇਸ਼ਨਲ ਪ੍ਰੋਗਰੈਸਿਵ ਕਾਕਸ' ਦੇ ਪਹਿਲੇ ਪ੍ਰਧਾਨ ਤੋਂ ਲੈ ਕੇ ਉਨ੍ਹਾਂ 'ਕੈਪੀਟਲ ਹਿੱਲ 'ਤੇ ਨਾਗਰਿਕ ਅਧਿਕਾਰਾਂ ਅਤੇ ਪ੍ਰਵਾਸੀ ਸੁਧਾਰ ਲਈ ਅਥੱਕ ਵਕੀਲ' ਦੇ ਰੂਪ 'ਚ ਕੰਮ ਕੀਤਾ ਹੈ। ਪੋਲਿਟਕੋ 'ਚ ਦੱਸਿਆ ਹੈ ਕਿ ਜੈਪਾਲ ਭਾਰਤੀ ਪ੍ਰਤੀਨਿਧੀ ਸਭਾ 'ਚ ਕੰਮ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ, ਜੋ ਸ਼ਾਇਦ ਹੀ ਕਦੇ ਕੋਈ ਚੁਣੌਤੀ ਲੈਣ ਤੋਂ ਪਿੱਛੇ ਰਹਿੰਦੀ ਹੋਵੇ।