ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ ਦਾ ਕੱਦ ਹੋਇਆ ਹੋਰ ਉੱਚਾ, ਮਿਲਿਆ ਇਹ ਅਹੁਦਾ

12/15/2019 8:35:19 AM

ਵਾਸ਼ਿੰਗਟਨ— ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਅਮਰੀਕੀ ਸੰਸਦ (ਕਾਂਗਰਸ) ਦੀ 'ਏਸ਼ੀਆ, ਪ੍ਰਸ਼ਾਂਤ ਅਤੇ ਪ੍ਰਮਾਣੂ ਰੋਕਥਾਮ' ਉਪ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਚਾਰ ਵਾਰ ਸੰਸਦ ਮੈਂਬਰ ਬੇਰਾ ਹੁਣ ਬ੍ਰੈਡ ਸ਼ਰਮਨ ਦੀ ਥਾਂ ਲੈਣਗੇ।

ਬੇਰਾ ਨੇ ਕਿਹਾ,''ਮੈਂ 'ਏਸ਼ੀਆ, ਪ੍ਰਸ਼ਾਂਤ ਅਤੇ ਪ੍ਰਮਾਣੂ ਰੋਕਥਾਮ' ਉਪ ਕਮੇਟੀ ਦਾ ਪ੍ਰਧਾਨ ਬਣਨ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਏਸ਼ੀਆ ਵਿਸ਼ਵ ਦੇ ਸਭ ਤੋਂ ਮਹੱਤਵਪੂਰਣ ਅਤੇ ਅਹਿਮ ਖੇਤਰਾਂ 'ਚੋਂ ਹੈ ਅਤੇ ਅਮਕੀਕਾ ਦੇ ਮਹਾਂਦੀਪ ਨਾਲ ਮਜ਼ਬੂਤ ਤੇ ਸਥਾਈ ਸਬੰਧ ਹਨ, ਜਿਸ ਕਰਕੇ ਮੈਂ ਇਸ ਨਿਯੁਕਤੀ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ।''

ਉਨ੍ਹਾਂ ਕਿਹਾ ਕਿ ਉਹ ਮੁੱਖ ਤੌਰ 'ਤੇ ਇਹ ਨਿਸ਼ਚਿਤ ਕਰਨਗੇ ਕਿ ਅਮਰੀਕਾ ਆਪਣੇ ਸਾਰੇ ਰਾਜਨੀਤਕ, ਫੌਜੀ, ਸੱਭਿਆਚਾਰਕ ਤੇ ਆਰਥਿਕ ਉਪਕਰਣਾਂ ਦੀ ਵਰਤੋਂ ਅਮਰੀਕੀ ਹਿੱਤਾਂ ਨੂੰ ਪੂਰਾ ਕਰਨ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ 'ਚ ਅਮਰੀਕੀ ਵਚਨਬੱਧਤਾ ਨੂੰ ਬਣਾਏ ਰੱਖਣ ਅਤੇ ਵਧਾਉਣ ਲਈ ਕੀਤੀ ਜਾਵੇ।
ਬੇਰਾ ਨੇ ਕਿਹਾ ਕਿ ਉਪ-ਕਮੇਟੀ ਇਹ ਵੀ ਪਤਾ ਲਗਾਵੇਗੀ ਕਿ ਇਨ੍ਹਾਂ ਉਪਕਰਣਾਂ ਦੀ ਵਰਤੋਂ ਕਿੰਨੇ ਪ੍ਰਭਾਵਸ਼ਾਲੀ ਰੂਪ ਨਾਲ ਕੀਤੀ ਜਾ ਸਕਦੀ ਹੈ। ਖੇਤਰ ਚ ਅਮਰੀਕੀ ਸਹਿਯੋਗੀਆਂ ਅਤੇ ਹਿੱਸੇਦਰਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ।