ਅਮਰੀਕਾ 'ਚ ਜਨਮੇ ਬੱਚੇ ਨੂੰ ਭਾਰਤ ਲੈ ਆਇਆ ਪਿਓ, ਇੰਗਲੈਂਡ 'ਚ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

07/26/2022 3:49:24 PM

ਨਿਊਯਾਰਕ (ਏਜੰਸੀ)- ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਭਾਰਤੀ-ਅਮਰੀਕੀ ਨਾਗਰਿਕ ਨੂੰ ਅਮਰੀਕਾ ਵਿੱਚ ਜਨਮੇ ਆਪਣੇ ਬੱਚੇ ਨੂੰ ਭਾਰਤ ਲਿਜਾਣ ਅਤੇ ਫਿਰ ਉਸ ਨੂੰ ਅਮਰੀਕਾ ਵਿੱਚ ਉਸ ਦੀ ਮਾਂ ਕੋਲ ਵਾਪਸ ਨਾ ਲਿਆਉਣ ਦੇ ਮਾਮਲੇ ਵਿਚ 'ਇੰਟਰਨੈਸ਼ਨਲ ਪੈਰੇਂਟਲ ਕਿਡਨੈਪਿੰਗ' ਦਾ ਦੋਸ਼ੀ ਠਹਿਰਾਇਆ ਗਿਆ ਹੈ। ਵਡੋਦਰਾ ਦੇ ਅਮਿਤ ਕੁਮਾਰ ਕਨੂਭਾਈ ਪਟੇਲ ਨੂੰ ਪਿਛਲੇ ਹਫ਼ਤੇ ਨਿਊਜਰਸੀ ਵਿਚ ਕੈਮਡੇਨ ਸੰਘੀ ਅਦਾਲਤ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਰੇਨੀ ਮੈਰੀ ਬੰਬ ਨੇ ਪੰਜ ਦਿਨਾਂ ਦੀ ਸੁਣਵਾਈ ਤੋਂ ਬਾਅਦ 'ਇੰਟਰਨੈਸ਼ਨਲ ਪੈਰੇਂਟਲ ਕਿਡਨੈਪਿੰਗ' ਦਾ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜ੍ਹੋ:...ਜਦੋਂ ਆਸਮਾਨ 'ਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ 2 ਜਹਾਜ਼

ਪਟੇਲ ਪਹਿਲਾਂ ਨਿਊ ਜਰਸੀ ਦੇ ਐਡੀਸਨ ਵਿੱਚ ਰਹਿੰਦੇ ਸਨ। 'ਇੰਟਰਨੈਸ਼ਨਲ ਪੈਰੇਂਟਲ ਕਿਡਨੈਪਿੰਗ' ਦਾ ਦੋਸ਼ੀ ਪਾਏ ਜਾਣ 'ਤੇ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ 250,000 ਡਾਲਰ ਦਾ ਜੁਰਮਾਨਾ ਲਗਾਉਣ ਦੀ ਵਿਵਸਥਾ ਹੈ। ਪਟੇਲ ਨੂੰ ਇਸ ਸਾਲ ਨਵੰਬਰ 'ਚ ਇਸ ਮਾਮਲੇ 'ਚ ਸਜ਼ਾ ਸੁਣਾਈ ਜਾਵੇਗੀ। ਅਮਰੀਕੀ ਅਟਾਰਨੀ ਫਿਲਿਪ ਆਰ. ਸੈਲਿੰਗਰ ਨੇ ਸੋਮਵਾਰ ਨੂੰ ਦੱਸਿਆ ਕਿ ਪਟੇਲ ਨੂੰ ਬੱਚੇ ਨੂੰ ਅਗਵਾ ਕਰਨ, ਬੱਚੇ ਦੀ ਮਾਂ ਦੇ ਅਧਿਕਾਰਾਂ ਵਿੱਚ ਰੁਕਾਵਟ ਪਾਉਣ ਅਤੇ ਅਮਰੀਕਾ ਵਿਚ ਬੱਚੇ ਨੂੰ ਵਾਪਸ ਲਿਆਉਣ ਵਿੱਚ ਅਸਫ਼ਲ ਰਹਿਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਕੇਸ ਵਿੱਚ ਦਰਜ ਦਸਤਾਵੇਜ਼ਾਂ ਅਤੇ ਮੁਕੱਦਮੇ ਦੇ ਸਬੂਤਾਂ ਅਨੁਸਾਰ, ਬੱਚੇ ਦੀ ਮਾਂ ਅਤੇ ਪਟੇਲ ਵਿਚਾਲੇ ਸਬੰਧ ਸਨ ਅਤੇ ਦੋਵੇਂ ਅਗਸਤ 2015 ਤੋਂ ਜੁਲਾਈ 2017 ਤੱਕ ਨਿਊਜਰਸੀ ਵਿੱਚ ਇਕੱਠੇ ਰਹਿੰਦੇ ਸਨ। ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ। ਨਵੰਬਰ 2016 ਵਿੱਚ ਉਨ੍ਹਾਂ ਦੇ ਇੱਕ ਬੇਟੇ ਨੇ ਜਨਮ ਲਿਆ। ਬੱਚੇ ਦੀ ਮਾਂ ਮੁਤਾਬਕ ਪਟੇਲ ਬੱਚੇ ਨੂੰ ਭਾਰਤ ਲਿਜਾ ਕੇ ਆਪਣੇ ਪਰਿਵਾਰ ਨਾਲ ਮਿਲਵਾਉਣਾ ਚਾਹੁੰਦਾ ਸੀ ਅਤੇ ਅਤੇ ਡੀ.ਐੱਨ.ਏ. ਟੈਸਟ ਕਰਵਾਉਣਾ ਚਾਹੁੰਦਾ ਸੀ। ਪਟੇਲ ਨੇ ਕਿਹਾ ਸੀ ਕਿ ਉਨ੍ਹਾਂ ਪਰਿਵਾਰਕ ਸੰਪਤੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ। ਬੱਚੇ ਦੀ ਮਾਂ ਨੂੰ ਪਟੇਲ ਨੇ ਬੱਚੇ ਦਾ ਇੰਡੀਆ ਵੀਜ਼ਾ ਲੈਣ ਲਈ ਵੀ ਕਿਹਾ।

ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ

ਪਟੇਲ ਨੇ ਬੱਚੇ ਦੀ ਮਾਂ ਨੂੰ ਕਿਹਾ ਸੀ ਕਿ ਉਹ ਅਦਾਲਤ ਨੂੰ ਕਹੇ ਕਿ ਉਨ੍ਹਾਂ ਵਿਚਕਾਰ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਆਪਸੀ ਸਹਿਮਤੀ ਬਣ ਚੁੱਕੀ ਹੈ। ਪਟੇਲ ਨੇ ਕਿਹਾ ਸੀ ਕਿ ਉਹ ਅਦਾਲਤ ਵਿਚ ਕਹੇ ਕਿ ਉਸ ਕੋਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ, ਇਸ ਲਈ ਉਹ ਬੇਰੋਜ਼ਗਾਰ ਹੈ ਅਤੇ ਬੱਚੇ ਦੀ ਦੇਖ਼ਭਾਲ ਨਹੀਂ ਕਰ ਸਕਦੀ। ਮਈ 2017 ਵਿੱਚ, ਪਟੇਲ ਬੱਚੇ ਦੀ ਮਾਂ ਨੂੰ ਨਿਊ ਜਰਸੀ ਸੁਪੀਰੀਅਰ ਕੋਰਟ ਲੈ ਗਿਆ, ਤਾਂ ਜੋ ਬੱਚੇ ਦੀ ਸੁਰੱਖਿਆ ਨਾਲ ਸਬੰਧਤ ਸਾਰੇ ਅਧਿਕਾਰ ਸਿਰਫ਼ ਉਸ ਨੂੰ ਮਿਲ ਸਕਣ। ਬੱਚੇ ਦੀ ਮਾਂ ਮੁਤਾਬਕ ਮਾਮਲੇ ਦੀ ਜ਼ਿਆਦਾਤਰ ਸੁਣਵਾਈ ਅੰਗਰੇਜ਼ੀ ਭਾਸ਼ਾ ਵਿੱਚ ਹੋਈ। ਉਹ ਵੀ ਬਿਨਾਂ ਅਨੁਵਾਦਕ ਦੇ.. ਔਰਤ ਦਾ ਦਾਅਵਾ ਹੈ ਕਿ ਉਹ ਇਸ ਸਮੇਂ ਦੌਰਾਨ ਬਹੁਤ ਘੱਟ ਅੰਗਰੇਜ਼ੀ ਬੋਲਦੀ ਸੀ। ਮਾਂ ਨੇ ਪਟੇਲ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੁਣਵਾਈ ਦੌਰਾਨ ਉਸ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਵਕੀਲ ਵੀ ਨਹੀਂ ਸੀ। ਨਿਊ ਜਰਸੀ ਸੁਪੀਰੀਅਰ ਕੋਰਟ ਨੇ ਬੱਚੇ ਦੀ ਮਾਂ ਦੀ ਸਹਿਮਤੀ ਦੇ ਆਧਾਰ 'ਤੇ ਸਿਰਫ਼ ਪਟੇਲ ਨੂੰ ਬੱਚੇ ਦੀ ਸੁਰੱਖਿਆ ਸਬੰਧੀ ਸਾਰੇ ਅਧਿਕਾਰ (ਸੋਲ ਕਸਟਡੀ) ਦੇ ਦਿੱਤੇ ਸਨ ਪਰ ਨਾਲ ਹੀ ਮਾਂ ਲਈ ਭਵਿੱਖ ਵਿੱਚ ਸੰਯੁਕਤ ਸੁਰੱਖਿਆ ਹਾਸਲ ਕਰਨ ਲਈ ਬੇਨਤੀ ਕਰਨ ਦਾ ਬਦਲ ਖੁੱਲ੍ਹਾ ਰੱਖਿਆ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪਟੇਲ ਨੇ ਆਪਣੇ ਅਤੇ ਬੱਚੇ ਲਈ ਭਾਰਤ ਦਾ ਵੀਜ਼ਾ ਲਿਆ ਅਤੇ ਮਾਂ ਨੂੰ ਇਹ ਕਹਿ ਕੇ ਭਾਰਤ ਚਲਾ ਗਿਆ ਕਿ ਉਹ 2 ਹਫ਼ਤੇ ਜਾਂ ਇੱਕ ਮਹੀਨੇ ਵਿੱਚ ਵਾਪਸ ਆ ਜਾਵੇਗਾ।

ਇਹ ਵੀ ਪੜ੍ਹੋ: ਸ਼ਤਰੰਜ ਮੁਕਾਬਲੇਬਾਜ਼ੀ ਦੌਰਾਨ 7 ਸਾਲਾ ਬੱਚੇ ਨਾਲ ਵਾਪਰਿਆ ਹਾਦਸਾ, ਚਾਲ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਤੋੜੀ ਉਂਗਲ

ਪਟੇਲ ਜੁਲਾਈ 2017 ਵਿੱਚ ਬੱਚੇ ਨੂੰ ਭਾਰਤ ਲੈ ਗਿਆ ਅਤੇ ਕੁਝ ਦਿਨਾਂ ਬਾਅਦ ਮਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਬੱਚੇ ਨੂੰ ਕਦੇ ਵੀ ਅਮਰੀਕਾ ਵਾਪਸ ਨਹੀਂ ਲਿਆਏਗਾ। ਬੱਚੇ ਦੀ ਮਾਂ ਨੇ ਫਿਰ ਕਾਨੂੰਨੀ ਸਲਾਹ ਲਈ ਅਤੇ ਦੁਬਾਰਾ ਨਿਊ ਜਰਸੀ ਸੁਪੀਰੀਅਰ ਕੋਰਟ ਚਲੀ ਗਈ। ਅਕਤੂਬਰ 2018 ਵਿੱਚ, ਨਿਊਜਰਸੀ ਸੁਪੀਰੀਅਰ ਕੋਰਟ ਨੇ ਪਟੇਲ ਨੂੰ ਬੱਚੇ ਨੂੰ ਤੁਰੰਤ ਅਮਰੀਕਾ ਲਿਆਉਣ ਦਾ ਨਿਰਦੇਸ਼ ਦਿੱਤਾ। ਮਾਂ ਦੇ ਵਕੀਲ ਨੇ ਫੈਮਿਲੀ ਕੋਰਟ ਦਾ ਆਦੇਸ਼ ਪਟੇਲ ਨੂੰ ਈ-ਮੇਲ ਕੀਤਾ, ਪਰ ਉਹ ਬੱਚੇ ਨੂੰ ਲੈ ਕੇ ਅਮਰੀਕਾ ਨਹੀਂ ਆਇਆ। ਅਕਤੂਬਰ 2020 ਵਿੱਚ ਪਟੇਲ ਅਤੇ ਬੱਚਾ ਭਾਰਤ ਤੋਂ ਯੂਕੇ ਲਈ ਰਵਾਨਾ ਹੋਏ। ਉੱਥੇ ਪਹੁੰਚਦੇ ਹੀ ਪਟੇਲ ਨੂੰ ਅਮਰੀਕਾ ਦੀ ਗ੍ਰਿਫ਼ਤਾਰੀ ਦੀ ਬੇਨਤੀ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। 'ਹੇਗ ਕਨਵੈਨਸ਼ਨ' ਤਹਿਤ ਲੰਡਨ ਦੀ ਇਕ ਅਦਾਲਤ ਨੇ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਇਹ ਬੱਚੇ ਦੇ ਸਰਵੋਤਮ ਹਿੱਤ ਵਿਚ ਹੈ ਕਿ ਉਸ ਨੂੰ ਭਾਰਤ ਵਿਚ ਉਸ ਦੇ ਦਾਦਾ-ਦਾਦੀ ਕੋਲ ਵਾਪਸ ਭੇਜ ਦਿੱਤਾ ਜਾਵੇ। ਪਟੇਲ ਨੂੰ ਸਤੰਬਰ 2021 ਵਿਚ ਅਮਰੀਕਾ ਹਵਾਲੇ ਕੀਤਾ ਗਿਆ ਤਾਂ ਕਿ ਉਸ ਖ਼ਿਲਾਫ਼ ਮੁਕੱਦਮਾ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀ


cherry

Content Editor

Related News