ਭਾਰਤੀ ਮੂਲ ਦੇ ਅਮਰੀਕੀ ਉਮੀਦਵਾਰਾਂ ਨੇ ਚੋਣ ਅਭਿਆਨ ਲਈ ਇਕੱਠੇ ਕੀਤੇ ਕਰੋੜਾਂ ਡਾਲਰ

10/17/2018 7:20:16 PM

ਵਾਸ਼ਿੰਗਟਨ — ਅਗਲੇ ਮਹੀਨੇ ਅਮਰੀਕੀ ਕਾਂਗਰਸ 'ਚ ਥਾਂ ਬਣਾਉਣ ਲਈ ਪ੍ਰਸਾਰਿਤ ਭਾਰਤੀ ਮੂਲ ਦੇ ਇਕ ਦਰਜਨ ਭਾਰਤੀ-ਅਮਰੀਕੀਆਂ ਨੇ ਆਪਣੇ ਚੋਣ ਅਭਿਆਨ ਲਈ 2.6 ਕਰੋੜ ਡਾਲਰ ਤੋਂ ਵੱਧ ਦਾ ਫੰਡ ਇਕੱਠਾ ਕੀਤਾ ਹੈ ਅਤੇ ਉਨ੍ਹਾਂ 'ਚੋਂ 6 ਇਸ ਮਾਮਲੇ 'ਚ ਆਪਣੇ ਵਿਰੋਧੀਆਂ ਤੋਂ ਅੱਗੇ ਨਿਕਲ ਗਏ ਹਨ। ਇਕ ਅਧਿਕਾਰਕ ਅੰਕੜੇ 'ਚ ਇਹ ਗੱਲ ਸਾਹਮਣੇ ਆਈ ਹੈ।
ਰਾਜਾ ਕ੍ਰਿਸ਼ਣਾਮੁਟ, ਰੋ ਖੰਨਾ, ਪ੍ਰਮਿਲਾ ਜੈਪਾਲ, ਆਮੀ ਬੇਰਾ, ਹਿਰਲ ਤ੍ਰਿਪੀਰਨੇਨੀ ਅਤੇ ਅਫਤਾਬ ਪੂਰੇਵਾਲ ਨੇ ਅਮਰੀਕੀ ਪ੍ਰਤੀਨਿਧੀ ਸਭਾ ਲਈ ਆਪਣੀਆਂ-ਆਪਣੀਆਂ ਸੀਟਾਂ 'ਤੇ ਆਪਣੇ ਵਿਰੋਧੀਆਂ ਤੋਂ ਵੱਧ ਰਕਮ ਜੁਟਾਈ ਹੈ। ਰਾਜਨੀਤਕ ਮਾਹਿਰਾਂ ਮੁਤਾਬਕ ਕਿਸੇ ਵੀ ਉਮੀਦਵਾਰ ਵੱਲੋਂ ਇਕੱਠਾ ਕੀਤਾ ਗਿਆ ਫੰਡ ਉਸ ਦੀ ਪ੍ਰਸਿੱਧੀ ਦਾ ਪੈਮਾਨਾ ਹੁੰਦਾ ਹੈ ਅਤੇ ਜੋ ਉਮੀਦਵਾਰ ਆਪਣੇ ਵਿਰੋਧੀ ਤੋਂ ਵੱਧ ਫੰਡ ਜੁਟਾ ਲੈਂਦਾ ਹੈ ਆਮ ਤੌਰ 'ਤੇ ਉਸ ਦੀ ਹੀ ਜਿੱਤ ਮੰਨੀ ਜਾਂਦੀ ਹੈ। ਫੰਡ ਜੁਟਾਉਣ ਦੇ ਸੰਬੰਧ 'ਚ ਫੈਡਰਲ ਚੋਣ ਕਮਿਸ਼ਨ ਵੱਲੋਂ ਜਾਰੀ ਜ਼ਿਆਦਾਤਰ ਅੰਕੜੇ 30 ਸਤੰਬਰ ਤੱਕ ਦੇ ਹਨ ਅਤੇ 6 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਉਸ 'ਚ ਵਾਧਾ ਹੋ ਸਕਦਾ ਹੈ। ਜੇਕਰ ਉਹ ਜਿੱਤ ਜਾਂਦੇ ਹਨ ਤਾਂ ਪ੍ਰਤੀਨਿਧੀ ਸਭਾ 'ਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਗਿਣਤੀ 4 ਤੋਂ 6 ਹੋ ਜਾਵੇਗੀ ਅਤੇ ਉਨ੍ਹਾਂ 'ਚ 2 ਔਰਤਾਂ ਅਤੇ 1 ਤਿੱਬਤੀ ਮੂਲ ਦਾ ਵਿਅਕਤੀ ਹੋਵੇਗਾ।
ਇਲੀਨੋਇਸ ਦੇ 8ਵੇਂ ਕਾਂਗਰਸ ਜ਼ਿਲੇ ਤੋਂ ਰਾਜਾ ਕ੍ਰਿਸ਼ਣਾਮੁਟ 50 ਲੱਖ ਡਾਲਰ ਤੋਂ ਵੱਧ ਇਕੱਠਾ ਕਰਕੇ ਸਭ ਤੋਂ ਟਾਪ 'ਤੇ ਹਨ। ਉਨ੍ਹਾਂ ਦੇ ਵਿਰੋਧੀ ਭਾਰਤੀ ਮੂਲ ਦੇ ਅਮਰੀਕੀ ਜਤਿੰਦਰ ਦਿਗਾਂਵਕਰ ਨੇ 35,817 ਡਾਲਰ ਜੁਟਾਏ ਹਨ ਜੋ ਅਮਰੀਕੀ ਕਾਂਗਰਸ ਦੀ ਦੌੜ 'ਚ ਸ਼ਾਮਲ ਭਾਰਤੀ ਮੂਲ ਦੇ ਦਰਜਨਾਂ ਭਰ ਅਮਰੀਕੀਆਂ 'ਚ ਸਭ ਤੋਂ ਘੱਟ ਫੰਡ ਹੈ।