ਪ੍ਰਵਾਸੀਆਂ ਦੇ ਨਾਂ ਕਾਲੀ ਸੂਚੀ ''ਚੋਂ ਕਢਵਾਉਣ ਲਈ ਭਾਰਤੀ ਸਫੀਰ ਕਰਨਗੇ ਪਹਿਲ ਦੇ ਅਧਾਰ ''ਤੇ ਯਤਨ

07/24/2017 1:51:42 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ 'ਚ ਭਾਰਤੀ ਸਫੀਰ ਡਾ. ਅਜੇ ਗੋਨਡੇਨ ਅਤੇ ਅਰਚਨਾਂ ਸਿੰਘ ਆਨਰੇਰੀ ਕੌਂਸਲ ਵਲੋਂ ਸਿੱਖ ਗੁਰਦੁਆਰਾ ਸਾਹਿਬ ਬ੍ਰਿਸਬੇਨ (ਲੋਗਨ ਰੋਡ) ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵੀ ਵਿਆਕਤੀ ਦਾ ਨਾਮ ਕਾਲੀ ਸੂਚੀ 'ਚ ਦਰਜ ਹੈ, ਤਾਂ ਉਹ ਭਾਰਤੀ ਦੂਤਾਵਾਸ ਕੈਨਬਰਾ ਨਾਲ ਸੰਪਰਕ ਕਰਨ ਤੇ ਉਹ ਭਾਰਤੀ ਵਿਦੇਸ਼ ਤੇ ਗ੍ਰਹਿ ਮੰਤਰਾਲੇ ਨਾਲ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਪਹਿਲ ਦੇ ਅਧਾਰ 'ਤੇ ਯਤਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਵਾਸੀ ਭਾਰਤੀਆ ਨੂੰ ਰੁਜ਼ਾਨਾ ਦੇ ਜੀਵਨ 'ਚ ਪਾਸਪੋਰਟ, ਵੀਜ਼ੇ ਅਤੇ ਹੋਰ ਕਾਨੂੰਨੀ ਦਸਤਾਵੇਜ਼ਾ ਸਬੰਧੀ ਦਰਪੇਸ਼ ਆ ਰਹੀਆ ਮੁਸ਼ਕਲਾਂ ਨੂੰ ਨਿਪਟਾਉਣ ਵਾਸਤੇ ਉਨ੍ਹਾਂ ਦੇ ਅਧਿਕਾਰੀ ਹਮੇਸ਼ਾ ਤੱਤਪਰ ਹਨ। 
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਜੋਤ ਸਿੰਘ, ਸਟੇਜ ਸਕੱਤਰ ਸੁਖਰਾਜਵਿੰਦਰ ਸਿੰਘ, ਪ੍ਰਣਾਮ ਸਿੰਘ ਹੇਅਰ ਤੇ ਦਲਜਿੰਦਰ ਸਿੰਘ ਵਲੋਂ ਸਾਝੇ ਤੋਰ 'ਤੇ ਭਾਰਤੀ ਸਫੀਰ ਡਾ. ਅਜੇ ਗੋਨਡੇਨ ਨੂੰ ਉਨ੍ਹਾਂ ਵਲੋਂ ਭਾਰਤੀ ਭਾਈਚਾਰੇ ਨੂੰ ਦਿੱਤੀਆ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਡਾ. ਗੋਨਡੇਨ ਨੇ ਵਿਦੇਸ਼ਾ ਵਿੱਚ ਗੁਰਦੁਆਰਾ ਸਾਹਿਬਾਨ ਵਲੋਂ ਧਰਮ ਤੇ ਭਾਈਚਾਰਕ ਸਾਂਝ ਲਈ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਸ਼ਲਾਘਾ ਕੀਤੀ।