ਪਾਕਿ ਦੀ ਬੁਜ਼ਦਿਲਾਨਾ ਹਰਕਤ, ਐੱਫ-16 ਨੇ ਕੀਤਾ ਭਾਰਤੀ ਹਵਾਈ ਜਹਾਜ਼ ਦਾ ਪਿੱਛਾ

10/17/2019 10:07:18 PM

ਇਸਲਾਮਾਬਾਦ – ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਦੇ ਲੜਾਕੂ ਜੈੱਟ ਐੱਫ-16 ਨੇ ਨਵੀਂ ਦਿੱਲੀ ਤੋਂ ਕਾਬੁਲ ਜਾ ਰਹੇ ਸਪਾਈਸ ਜੈੱਟ ਦੇ ਇਕ ਹਵਾਈ ਜਹਾਜ਼ ਦਾ ਆਪਣੀ ਹਵਾਈ ਹੱਦ ਅੰਦਰ ਲਗਭਗ ਇਕ ਘੰਟੇ ਤੱਕ ਪਿੱਛਾ ਕੀਤਾ। ਇਹ ਘਟਨਾ 23 ਸਤੰਬਰ ਦੀ ਹੈ। ਖਬਰਾਂ ਮੁਤਾਬਕ ਪਾਕਿਸਤਾਨ ਦੇ 2 ਐੱਫ-16 ਹਵਾਈ ਜਹਾਜ਼ਾਂ ਨੇ ਸਪਾਈਸ ਜੈੱਟ ਦੇ ਉਕਤ ਹਵਾਈ ਜਹਾਜ਼ ਨੂੰ ਹਵਾ ਵਿਚ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਸਪਾਈਸ ਜੈੱਟ ਦੇ ਹਵਾਈ ਜਹਾਜ਼ ਵਿਚ 120 ਮੁਸਾਫਿਰ ਸਵਾਰ ਸਨ। ਦੋਵਾਂ ਲੜਾਕੂ ਹਵਾਈ ਜਹਾਜ਼ਾਂ ਨੇ ਸਪਾਈਸ ਦੇ ਪਾਇਲਟ ਨੂੰ ਹਵਾਈ ਜਹਾਜ਼ ਕੁਝ ਨੀਵਾਂ ਕਰਨ ਅਤੇ ਉਡਾਣ ਦੇ ਪੂਰੇ ਵੇਰਵੇ ਦੇਣ ਲਈ ਕਿਹਾ। ਇਹ ਘਟਨਾ ਉਦੋਂ ਵਾਪਰੀ ਜਦੋਂ ਪਾਕਿਸਤਾਨ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਆਪਣਾ ਲਾਂਘਾ ਬੰਦ ਨਹੀਂ ਕੀਤਾ ਸੀ।


Khushdeep Jassi

Content Editor

Related News