ਬੰਗਲਾਦੇਸ਼ ਦੀਆਂ ਆਗਾਮੀ ਸੰਸਦੀ ਚੋਣਾਂ ਦੇ ਸੁਤੰਤਰ ਤੇ ਨਿਰਪੱਖ ਹੋਣ ਦੀ ਕਾਮਨਾ ਕਰਦੈ ਭਾਰਤ : ਦੋਰਾਈਸਵਾਮੀ

09/17/2022 9:47:32 PM

ਢਾਕਾ (ਯੂ. ਐੱਨ. ਆਈ.)- ਬੰਗਲਾਦੇਸ਼ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਵਿਕਰਮ ਕੁਮਾਰ ਦੋਰਾਈਸਵਾਮੀ ਨੇ ਕਿਹਾ, 'ਭਾਰਤ ਹਮੇਸ਼ਾ ਬੰਗਲਾਦੇਸ਼ ਤੇ ਉਸ ਦੇ ਨਾਗਰਿਕਾਂ ਨਾਲ ਖੜ੍ਹਾ ਰਿਹਾ ਹੈ। ਅਸੀਂ ਕਦੇ ਕਿਸੇ ਖਾਸ ਵਿਅਕਤੀ ਦੇ ਪੱਖ 'ਚ ਨਹੀਂ ਹਾਂ। ਉਨ੍ਹਾਂ ਨੇ ਸ਼ਨੀਵਾਰ (17 ਸਤੰਬਰ) ਨੂੰ ਸਵੇਰੇ ਸਾਵਰ ਰਾਸ਼ਟਰੀ ਸਮਾਰਕ ਵਿਖੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।

ਵਿਕਰਮ ਕੁਮਾਰ ਦੋਰਾਈਸਵਾਮੀ ਨੇ ਕਿਹਾ, 'ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਦਾ ਵਿਕਾਸ ਚਾਹੁੰਦੇ ਹਾਂ ਅਤੇ ਉੱਥੇ ਇਕ ਸਫਲ ਲੋਕਤੰਤਰ ਦੇਖਣਾ ਚਾਹੁੰਦੇ ਹਾਂ। ਤੁਹਾਡਾ ਲੋਕਤੰਤਰ ਤੁਹਾਡਾ ਸੰਤੁਲਿਤ ਵਿਕਾਸ ਹੈ।'' ਉਨ੍ਹਾਂ ਇਹ ਵੀ ਕਿਹਾ, 'ਬੰਗਲਾਦੇਸ਼ ਸਰਕਾਰ ਆਉਣ ਵਾਲੀਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ ਵਚਨਬੱਧ ਹੈ। ਭਾਰਤ ਆਉਣ ਵਾਲੀਆਂ ਸੰਸਦੀ ਚੋਣਾਂ ਨੂੰ ਸਾਰੀਆਂ ਪਾਰਟੀਆਂ ਦੀ ਭਾਗੀਦਾਰੀ ਨਾਲ ਸੁਤੰਤਰ ਤੇ ਨਿਰਪੱਖ ਦੇਖਣਾ ਚਾਹੁੰਦਾ ਹੈ। 

ਦੋਰਾਈਸਵਾਮੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਆਪਣੇ ਕਾਰਜਕਾਲ ਦੌਰਾਨ ਬੰਗਲਾਦੇਸ਼ ਦੀ ਸਫਲਤਾ ਦੇਖੀ ਹੈ, "ਸਾਡੇ ਦੋਸਤਾਨਾ ਸਬੰਧਾਂ ਵਿੱਚ ਸੁਧਾਰ ਹੋਇਆ ਹੈ। ਇਹ ਜਾਰੀ ਰਹਿਣਾ ਚਾਹੀਦਾ ਹੈ। ਮੈਂ ਇਹੀ ਚਾਹੁੰਦਾ ਹਾਂ।" ਉਸ ਸਮੇਂ ਸਾਵਰ ਸਰਕਲ ਦੇ ਵਧੀਕ ਪੁਲਿਸ ਸੁਪਰਡੈਂਟ ਸ਼ਾਹਿਦੁਲ ਇਸਲਾਮ, ਅਸ਼ੂਲੀਆ ਮਾਲ ਸਰਕਲ ਦੇ ਸਹਾਇਕ ਕਮਿਸ਼ਨਰ (ਭੂਮੀ) ਅਨਵਰ ਹੁਸੈਨ, ਸਾਵਰ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਅਲ ਅਹਿਸਾਨ ਅਤੀਕ ਅਤੇ ਹੋਰ ਭਾਰਤੀ ਹਾਈ ਕਮਿਸ਼ਨ ਦੇ ਨਾਲ ਸਨ।


Tarsem Singh

Content Editor

Related News