ਭਾਰਤ ਨੇ ਗੋਲੀਬੰਦੀ ਦੀ ''ਉਲੰਘਣਾ'' ਜਾਰੀ ਰੱਖੀ ਤਾਂ ਸਜ਼ਾ ਦਿਆਂਗੇ : ਸ਼ਰੀਫ

10/28/2016 12:44:42 AM

ਇਸਲਾਮਾਬਾਦ — ਪਾਕਿਸਤਾਨ ਨੂੰ ਇਕ ''ਸ਼ਾਂਤਮਈ'' ਦੇਸ਼ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਵਲੋਂ ਗੋਲੀਬੰਦੀ ਦੀ ''ਉਲੰਘਣਾ'' ਜਾਰੀ ਰਹਿੰਦੀ ਹੈ ਤਾਂ ਇਸਦੀ ਸਜ਼ਾ ਦਿੱਤੇ ਬਿਨਾਂ ਨਹੀਂ ਰਿਹਾ ਜਾਏਗਾ। 
ਰੇਡੀਓ ਪਾਕਿਸਤਾਨ ਮੁਤਾਬਕ ਨਵਾਜ਼ ਸ਼ਰੀਫ ਨੇ ਵੀਰਵਾਰ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਬਹੁਤ ਜ਼ਿਆਦਾ ਹੌਸਲਾ ਰੱਖਿਆ ਹੈ। ਪਾਕਿਸਤਾਨ ਸਭ ਬਕਾਇਆ ਪਏ ਮੁੱਦਿਆਂ ਅਤੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਵਿਚ ਯਕੀਨ ਰੱਖਦਾ ਹੈ। ਇਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਅਸੀਂ ਦੱਖਣੀ ਏਸ਼ੀਆ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਖੇਤਰੀ ਸ਼ਾਂਤੀ ਅਤੇ ਸਥਿਰਤਾ ਚਾਹੁੰਦੇ ਹਾਂ। ਇਹ ਮੰਦਭਾਗੀ ਗੱਲ ਹੈ ਕਿ ਪਾਕਿਸਤਾਨ ਦੀਆਂ ਪਹਿਲਕਦਮੀਆਂ ਦਾ ਭਾਰਤ ਉਸੇ ਭਾਵਨਾ ਨਾਲ ਜਵਾਬ ਨਹੀਂ ਦੇ ਰਿਹਾ।  ਪਾਕਿਸਤਾਨ ਦੀ ਸ਼ਾਂਤੀ ਚਾਹੁਣ ਦੀ ਇੱਛਾ ਨੂੰ ਉਸਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਗੋਲੀਬੰਦੀ ਦੀ ''ਉਲੰਘਣਾ'' ਦੇ ਤਾਜ਼ਾ ਮਾਮਲਿਆਂ ਦੀ ''ਜਾਂਚ'' ਕਰਵਾਉਣੀ ਚਾਹੀਦੀ ਹੈ।