2027 ਤਕ ਭਾਰਤ ਚੀਨ ਨੂੰ ਪਛਾੜ ਸਭ ਤੋਂ ਵਧ ਆਬਾਦੀ ਵਾਲਾ ਦੇਸ਼ ਹੋਵੇਗਾ : UN ਰਿਪੋਰਟ

06/17/2019 10:30:53 PM

ਸੰਯੁਕਤ ਰਾਸ਼ਟਰ —  ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ 'ਚ ਸਾਲ 2027 ਤਕ ਚੀਨ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਦਾ ਸਭ ਤੋਂ ਵਧ ਜਨਸੰਖਿਆ ਵਾਲਾ ਦੇਸ਼ ਬਣ ਜਾਵੇਗਾ ਅਤੇ 2050 'ਚ ਦੁਨੀਆ ਦੀ ਆਬਾਦੀ ਕਰੀਬ 2 ਅਰਬ ਵਧ ਜਾਵੇਗੀ ਤੇ ਸਦੀ ਦੇ ਅੰਤ ਤਕ ਇਸ ਦੇ ਕਰੀਬ 11 ਅਰਬ ਤਕ ਪਹੁੰਚਣ ਦੀ ਸੰਭਾਵਨਾ ਹੈ।
ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਾਮਾਜਿਕ ਮਾਮਲਿਆ ਦੇ ਅਵਰ ਸਕੱਤਰ ਐਲ ਝੇਨਮਿਨ ਨੇ ਸੋਮਵਾਰ ਨੂੰ ਜਾਰੀ ਦੋ ਸਾਲਾਂ ਦੀ ਵਿਸ਼ਵ ਜਨਸੰਖਿਆ 2019 ਦੀ ਰਿਪੋਰਟ 'ਚ ਇਹ ਗੱਲ ਕਹੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ 30 ਸਾਲਾਂ 'ਚ ਦੋ ਅਰਬ ਦੇ ਵਾਧੇ ਨਾਲ ਦੁਨੀਆ ਦੀ ਆਬਾਦੀ 7.7 ਅਰਬ ਨਾਲ 9.7 ਅਰਬ ਦੇ ਅੰਕੜੇ ਨੂੰ ਪਾਰ ਕਰ ਲਵੇਗੀ ਤੇ ਭਾਰਤ, ਨਾਇਜੀਰੀਆ, ਪਾਕਿਸਤਾਨ ਕਾਂਗੋ, ਇਥੋਪੀਆ, ਤੰਜਾਨੀਆ, ਇੰਡੋਨੇਸ਼ੀਆ, ਮਿਸਰ ਤੇ ਸੰਯੁਕਤ ਅਰਬ ਅਮੀਰਾਤ ਦੀ ਕੁਲ ਜਨਸੰਖਿਆ ਸਾਲ 2050 ਤਕ ਦੇ ਵਿਸ਼ਵ ਭਰ ਦੀ ਕਰੀਬ 7.9 ਆਬਾਦੀ ਦੀ ਅੱਧੀ ਤੋਂ ਜ਼ਿਆਦਾ ਹੋ ਜਾਵੇਗੀ।

Inder Prajapati

This news is Content Editor Inder Prajapati