UN ਵਿਚ ਭਾਰਤ ਨੇ ਪਾਕਿ ਨੂੰ ਦਿੱਤਾ ਕਰਾਰਾ ਜਵਾਬ, ਕਿਹਾ, ''ਹਰ ਵੱਡੀ ਘਟਨਾ ਨਾਲ ਜੁੜੇ ਹਨ ਤਾਰ''

12/13/2019 7:30:21 PM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਅੰਤਰਰਾਸ਼ਟਰੀ ਅੱਤਵਾਦ ਦੀ ਹਰ ਵੱਡੀ ਘਟਨਾ ਦਾ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਰਿਸ਼ਤਾ ਹੈ। ਇਹ ਹੀ ਦੇਸ਼ ਹੈ ਜਿਥੇ ਬੇਗੁਨਾਹ ਲੋਕਾਂ ਦੀ ਜਾਨ ਲੈਣ ਦੇ ਲਈ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਨਾਗਰਿਕਤਾ ਬਿੱਲ ਤੇ ਜੰਮੂ-ਕਸ਼ਮੀਰ ਨਾਲ ਜੁੜੇ ਮੁੱਦੇ ਚੁੱਕੇ ਜਾਣ ਤੋਂ ਬਾਅਦ ਭਾਰਤ ਨੇ ਵੀਰਵਾਰ ਨੂੰ ਇਹ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ।

'ਸ਼ਾਂਤੀ ਦੀ ਸੰਸਕ੍ਰਿਤੀ' ਦੇ ਵਿਸ਼ੇ 'ਤੇ ਆਪਣੀ ਗੱਲ ਰੱਖਦੇ ਹੋਏ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੀ ਮੈਂਬਰ ਪਾਲੋਮੀ ਤਿਰਪਾਠੀ ਨੇ ਕਿਹਾ ਕਿ ਸਹਿਯੋਗ ਸ਼ਾਂਤੀ ਦੀ ਸੰਸਕ੍ਰਿਤੀ ਦਾ ਮੂਲ ਤੱਤ ਹੈ। ਇਸ ਦੀ ਵਰਤੋਂ ਸਿਆਸੀ ਗਲਤ ਪ੍ਰਭਾਵ ਦੇ ਲਈ ਨਹੀਂ ਕਰਨੀ ਚਾਹੀਦੀ। ਸਾਨੂੰ ਉਸ ਸਮੇਂ ਵਿਸ਼ੇਸ਼ ਰੂਪ ਨਾਲ ਸਾਵਧਾਨ ਰਹਿਣ ਦੀ ਲੋੜ ਹੈ ਜਦੋਂ ਲੂੰਬੜੀ ਮੁਰਗੀਆਂ ਦੀ ਰਖਵਾਲੀ ਕਰ ਰਹੀ ਹੋਵੇ।

ਪਾਕਿਸਤਾਨ ਦੀ ਟਿੱਪਣੀ 'ਤੇ ਪਲਟਵਾਰ
ਪਾਲੋਮੀ ਪਾਕਿਸਤਾਨ ਦੇ ਸਥਾਨਕ ਪ੍ਰਤੀਨਿਧ ਮੁਨੀਰ ਅਕਰਮ ਦੀਆਂ ਟਿੱਪਣੀਆਂ ਦਾ ਜਵਾਬ ਦੇ ਰਹੀ ਸੀ। ਅਕਰਮ ਨੇ ਆਪਣੇ ਭਾਸ਼ਣ ਵਿਚ ਜੰਮੂ-ਕਸ਼ਮੀਰ ਵਿਚ ਧਾਰਾ 370 ਦੀ ਸਮਾਪਤੀ, ਨਾਗਰਿਕਤਾ ਸੋਧ ਬਿੱਲ, ਐਨ.ਆਰ.ਸੀ. ਤੇ ਅਯੁੱਧਿਆ ਵਿਵਾਦ 'ਤੇ ਆਏ ਸੁਪਰੀਮ ਕੋਰਟ ਦੇ ਫੈਸਲੇ 'ਤੇ ਟਿੱਪਣੀਆਂ ਕੀਤੀਆਂ ਸਨ।

ਬੱਚਿਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਬਦਲੇ ਦਿੱਤੇ ਹਥਿਆਰ
ਪਾਕਿਸਤਾਨ 'ਤੇ ਜ਼ੋਰਦਾਰ ਪਲਟਵਾਰ ਕਰਦੇ ਹੋਏ ਪਾਲੋਮੀ ਨੇ ਕਿਹਾ ਕਿ ਇਸ ਦੇਸ਼ ਵਿਚ ਬੱਚਿਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਬਦਲੇ ਬੰਦੂਕ ਦਿੱਤੀ ਜਾਂਦੀ ਹੈ। ਔਰਤਾਂ 'ਤੇ ਅੱਤਿਆਚਾਰ ਕੀਤਾ ਜਾਂਦਾ ਹੈ ਤੇ ਘੱਟ ਗਿਣਤੀ ਭਾਇਚਾਰਿਆਂ ਨੂੰ ਸਤਾਇਆ ਜਾਂਦਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਬੇਬੁਨਿਆਦ ਦੋਸ਼ ਲਾਉਂਦਾ ਹੈ। ਇਸ ਤਰ੍ਹਾਂ ਦੇ ਦੋਸ਼ਾਂ 'ਤੇ ਭਾਰਤ ਦੀ ਸਥਿਤੀ ਪੂਰੀ ਦੁਨੀਆ ਨੂੰ ਪਤਾ ਹੈ। ਅਸੀਂ ਇਹਨਾਂ ਦੋਸ਼ਾਂ ਨੂੰ ਪੂਰੀ ਦ੍ਰਿੜਤਾ ਨਾਲ ਖਾਰਿਜ ਕਰਦੇ ਹਾਂ। ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਵਤੀਰੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ।

Baljit Singh

This news is Content Editor Baljit Singh