ਹੈਰਾਨੀਜਨਕ ਖੁਲਾਸਾ! ਚੀਨ ਤੋਂ ਜ਼ਿਆਦਾ ਹੋ ਚੁੱਕੀ ਹੈ ਭਾਰਤ ਦੀ ਆਬਾਦੀ

05/25/2017 3:26:22 PM

ਬੀਜਿੰਗ— ਭਾਰਤ ਅਤੇ ਚੀਨ ਦੋ ਗੁਆਂਢੀ ਦੇਸ਼ ਹਨ ਅਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਚੱਲਦੀ ਰਹਿੰਦੀ ਹੈ। ਇਸੇ ਲੜੀ ਵਿਚ ਭਾਰਤ ਚੀਨ ਤੋਂ ਇਕ ਮਾਮਲੇ ਵਿਚ ਅੱਗੇ ਤਾਂ ਨਿਕਲ ਰਿਹਾ ਹੈ ਪਰ ਗੱਲ ਜ਼ਿਆਦਾ ਖੁਸ਼ੀ ਦੀ ਨਹੀਂ ਹੈ। ਅਸਲ ਵਿਚ ਚੀਨ ਦੇ ਇਕ ਪ੍ਰੋਫੈਸਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਆਬਾਦੀ ਚੀਨ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਹ ਚੀਨ ਨੂੰ ਪਛਾੜ ਕੇ ਆਬਾਦੀ ਦੇ ਮਾਮਲੇ ਵਿਚ ਨੰਬਰ ਇਕ ''ਤੇ ਆ ਗਿਆ ਹੈ। ਚੀਨ ਦੇ ਪ੍ਰੋਫੈਸਰ ਯੀ ਫੂਕਸਿਅਨ ਦੇ ਦਾਅਵੇ ''ਤੇ ਭਰੋਸਾ ਕਰੀਏ ਤਾਂ ਭਾਰਤ ਦੀ ਆਬਾਦੀ ਚੀਨ ਤੋਂ ਲਗਭਗ 3 ਕਰੋੜ ਜ਼ਿਆਦਾ ਹੋ ਚੁੱਕੀ ਹੈ। 
ਫੂਕਸਿਅਨ ਦੇ ਮੁਤਾਬਕ ਚੀਨੀ ਅੰਕੜਾਧਾਰਕਾਂ ਨੇ ਚੀਨ ਵਿਚ ਪ੍ਰਜਣਨ ਦਰ ਦਾ ਗਲਤ ਅਨੁਮਾਨ ਲਗਾ ਕੇ ਆਬਾਦੀ ਨੂੰ 9 ਕਰੋੜ ਵਧੇਰੇ ਦੱਸਿਆ ਹੈ। ਇਸ ਹਿਸਾਬ ਨਾਲ ਚੀਨ ਦੀ ਆਬਾਦੀ 138 ਕਰੋੜ ਦੱਸੀ ਜਾ ਰਹੀ ਹੈ, ਜਦੋਂ ਕਿ ਇਹ 129 ਕਰੋੜ ਤੋਂ ਵਧੇਰੇ ਨਹੀਂ ਹੈ। ਦੂਜੇ ਪਾਸੇ ਭਾਰਤ ਦੀ ਜਨਸੰਖਿਆ 132 ਕਰੋੜ ਹੋ ਚੁੱਕੀ ਹੈ। ਇਸ ਲਿਹਾਜ਼ ਨਾਲ ਭਾਰਤ, ਚੀਨ ਤੋਂ ਅੱਗੇ ਨਿਕਲ ਚੁੱਕਾ ਹੈ। ਦੂਜੇ ਪਾਸੇ ਕੈਲੀਫੋਰਨੀਆ ਦੇ ਜਨਸੰਖਿਆ ਵਿਗਿਆਨੀ ਵਾਂਗ ਫੇਗ ਨੇ ਫੂਕਸਿਅਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਨਸੰਖਿਆ ਸੰਬੰਧੀ ਉਹ ਸਰਕਾਰ ਦੇ ਅੰਕਿੜਆਂ ''ਤੇ ਹੀ ਭਰੋਸਾ ਕਰਨਗੇ। 
ਕੁਝ ਹੋਰ ਦਾਅਵਿਆਂ ਮੁਤਾਬਕ ਭਾਰਤ 2025 ਤੱਕ ਭਾਰਤ ਦੀ ਜਨਸੰਖਿਆ ਚੀਨ ਤੋਂ ਜ਼ਿਆਦਾ ਹੋ ਜਾਵੇਗੀ। ਮੁੰਬਈ ਦੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੁਲੇਸ਼ਨ ਸਾਈਂਸੇਜ ਦੇ ਲੌਸ਼ਾਰਾਮ ਲਾਡੂ ਸਿੰਘ ਦੇ ਅਨੁਸਾਰ ਅੱਜ ਦੀ ਤਰੀਕ ਵਿਚ ਭਾਰਤ ਦੀ ਆਬਾਦੀ 130 ਕਰੋੜ ਦੇ ਆਸਪਾਸ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ 2050 ਤੱਕ ਭਾਰਤ ਦੀ ਜਨਸੰਖਿਆ 170 ਕਰੋੜ ਤੱਕ ਪਹੁੰਚ ਜਾਵੇਗੀ ਪਰ ਇਸ ਤੋਂ ਬਾਅਦ ਜਨਸੰਖਿਆ ਦਾ ਵਾਧੇ ਦੀ ਦਰ ਘੱਟ ਹੋ ਜਾਵੇਗੀ।

Kulvinder Mahi

This news is News Editor Kulvinder Mahi