2019 ਵਰਲਡ ਪ੍ਰੈਸ ਫ੍ਰੀਡਮ ਇੰਡੈਕਸ ''ਚ ਭਾਰਤ  ਨੂੰ 140ਵੇਂ ਨੰਬਰ ਰੱਖਣ ''ਤੇ ਚੁੱਕੇ ਗਏ ਸਵਾਲ

07/12/2019 2:30:38 AM

ਲੰਡਨ - ਦੁਨੀਆ 'ਚ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਬ੍ਰਿਟਿਸ਼ ਅਤੇ ਕੈਨੇਡੀਆਈ ਸਰਕਾਰਾਂ ਵੱਲੋਂ ਆਯੋਜਿਤ ਪਹਿਲੇ ਗਲੋਬਲ ਸੰਮੇਲਨ 'ਚ ਹਿੱਸਾ ਲੈਣ ਪਹੁੰਚੇ ਪ੍ਰਸਾਰ ਭਾਰਤੀ ਦੇ ਪ੍ਰਧਾਨ ਡਾ. ਏ. ਸੂਰਿਆਪ੍ਰਕਾਸ਼ ਨੇ 180 ਦੇਸ਼ਾਂ ਦੇ '2019 ਵਰਲਡ ਪ੍ਰੈਸ ਫ੍ਰੀਡਮ ਇੰਡੈਕਸ' 'ਚ ਭਾਰਤ ਨੂੰ 140ਵੇਂ ਨੰਬਰ 'ਤੇ ਰੱਖੇ ਜਾਣ ਨੂੰ ਲੈ ਕੇ ਇੰਡੈਕਸ ਦੇ ਵਿਸ਼ਲੇਸ਼ਣ 'ਤੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਲਿਸਟ 'ਚ ਭਾਰਤ ਤੋਂ ਉਪਰ ਰੱਖੇ ਗਏ ਕੁਝ ਦੇਸ਼ ਤਾਂ ਲੋਕਤਾਂਤਰਿਕ ਵੀ ਨਹੀਂ ਹਨ, ਕੁਝ ਅਰਧ-ਲੋਕਤੰਤਰ ਜਾਂ ਸੂਡੋ ਲੋਕਤੰਤਰ ਵੀ ਉਸ ਲਿਸਟ 'ਚ ਸ਼ਾਮਲ ਹਨ।
ਸੂਰਿਆਪ੍ਰਕਾਸ਼ ਨੇ ਸਵਾਲ ਕੀਤਾ ਕਿ ਅਜਿਹੇ ਦੇਸ਼ਾਂ ਨੂੰ ਭਾਰਤ ਤੋਂ ਬਿਹਤਰ ਥਾਂ ਦੇਣਾ ਲਿਸਟ ਦੇ ਸੰਕਲਨ 'ਚ ਕਿਸੇ ਪ੍ਰਕਾਰ ਦੇ ਏਜੰਡੇ ਦਾ ਸੰਕੇਤ ਦਿੰਦਾ ਹੈ। ਭਾਰਤ ਨੂੰ ਇਸ ਤਰ੍ਹਾਂ ਹੇਠਾਂ ਰੱਖ ਕੇ ਅਸੀਂ ਲੋਕਤੰਤਰ ਨੂੰ ਮਜ਼ਬੂਤ ਨਹੀਂ ਕਰ ਰਹੇ ਹਾਂ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨੇਤਾ, ਪ੍ਰੈੱਸ ਅਤੇ ਮੀਡੀਆ ਦਾ ਆਜ਼ਾਦੀ ਭਾਰਤ 'ਚ ਆਮ ਹੈ। ਉਨ੍ਹਾਂ ਨੇ ਜਿਊਂਦੇ ਲੋਕਤੰਤਰ ਦੇ ਸੰਕੇਤਕ ਦੇ ਰੂਪ 'ਚ ਭਾਰਤ 'ਚ ਪਿਛਲੇ 20 ਸਾਲਾਂ 'ਚ ਆਏ ਮੀਡੀਆ ਬੂਮ ਦੇ ਤੱਥਾਂ 'ਤੇ ਵੀ ਚਾਨਣ ਪਾਇਆ। ਪ੍ਰਿੰਟ ਮੀਡੀਆ ਦੇ ਸਬੰਧ 'ਚ ਉਨ੍ਹਾਂ ਨੇ ਦੱਸਿਆ ਕਿ 1990 'ਚ ਦੈਨਿਕ ਅਖਬਾਰ ਅਤੇ ਮੈਗਜ਼ੀਨਾਂ ਦੀ ਪ੍ਰਸਾਰ ਗਿਣਤੀ 5.3 ਕਰੋੜ ਸੀ ਜੋ 2018 'ਚ ਵਧ ਕੇ 43 ਕਰੋੜ ਹੋ ਗਈ ਹੈ।
ਦੇਸ਼ 'ਚ ਦਰਜਨਾਂ ਭਾਸ਼ਾਵਾਂ 'ਚ ਅਖਬਾਰਾਂ ਅਤੇ ਮੈਗਜ਼ੀਨਾਂ ਦਾ ਪ੍ਰਕਾਸ਼ਨ ਹੁੰਦਾ ਹੈ। ਦੇਸ਼ 'ਚ 121 ਭਾਸ਼ਾਵਾਂ ਅਤੇ 270 ਬੋਲੀਆਂ ਹਨ। ਪ੍ਰਸਾਰਣ ਖੰਡ ਦੀ ਗੱਲ ਕਰੀਏ ਤਾਂ 2002 'ਚ 8 ਕਰੋੜ ਘਰਾਂ 'ਚ ਟੀ. ਵੀ. ਸਨ ਅਤੇ 2018 'ਚ ਇਨਾਂ ਦੀ ਗਿਣਤੀ ਵਧ ਕੇ 19.7 ਕਰੋੜ ਹੋ ਗਈ ਹੈ। 2008 'ਚ ਦੇਸ਼ 'ਚ 210 ਐੱਫ. ਐੱਮ. ਚੈਨਲ ਸਨ ਅਤੇ 2018 'ਚ ਇਨਾਂ ਦੀ ਗਿਣਤੀ ਗਿਣਤੀ 324 ਹੈ। ਸੂਰਿਆਪ੍ਰਕਾਸ਼ ਨੇ ਆਖਿਆ ਕਿ ਮੀਡੀਆ 'ਚ ਅਜਿਹਾ ਬੂਮ ਅਤੇ ਵਿਕਾਸ ਮਜ਼ਬੂਤ ਅਤੇ ਖੁਸ਼ਹਾਲ ਲੋਕਤੰਤਰ ਦੇ ਬਿਨਾਂ ਸੰਭਵ ਨਹੀਂ ਹੈ।

Khushdeep Jassi

This news is Content Editor Khushdeep Jassi