ਸਰਕਾਰੀ ਕੰਪਿਊਟਰ ਦੇ ਗਲਤ ਇਸਤੇਮਾਲ ਨੂੰ ਲੈ ਕੇ ਭਾਰਤੀ ਮੂਲ ਦਾ ਪੁਲਸ ਅਧਿਕਾਰੀ ਮੁਅੱਤਲ

09/13/2019 9:10:42 PM

ਲੰਡਨ - ਲੰਡਨ 'ਚ ਭਾਰਤੀ ਮੂਲ ਦੇ ਇਕ ਪੁਲਸ ਅਧਿਕਾਰੀ ਨੂੰ ਆਪਣੇ ਦਫਤਰ ਦੇ ਕੰਪਿਊਟਰ ਦਾ ਗਲਤ ਇਸਤੇਮਾਲ ਕਰਨ 'ਤੇ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਲੀਸੇਸਟਰਸ਼ਾਇਰ ਪੁਲਸ 'ਚ ਕੰਮ ਕਰ ਰਹੇ ਅਜੀਤ ਸਿੰਘ ਤੋਂ ਮੁਕੱਦਮੇ ਦੇ ਖਰਚ ਦੇ ਤੌਰ 'ਤੇ 300 ਪਾਊਂਡ ਅਤੇ ਪੀੜਤ ਮੁਆਵਜ਼ੇ ਦੇ ਤੌਰ 'ਤੇ 115 ਪਾਊਂਡ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਲੀਸੇਸਟਰ ਮਜਿਸਟ੍ਰੇਟੀ ਅਦਾਲਤ ਨੇ ਸਿੰਘ ਨੂੰ 2002 ਤੋਂ 2018 ਵਿਚਾਲੇ ਕੰਪਿਊਟਰ ਦਾ ਗਸਤ ਇਸਤੇਮਾਲ ਕਰਨ ਦਾ ਵੀਰਵਾਰ ਨੂੰ ਦੋਸ਼ੀ ਪਾਇਆ। ਫਿਲਹਾਲ ਡਾਕਟਰੀ ਛੁੱਟੀ 'ਤੇ ਚੱਲ ਰਹੇ 48 ਸਾਲਾ ਸਿੰਘ ਨੂੰ ਗਲਤ ਵਿਵਹਾਰ ਦੇ ਸਬੰਧੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਸ ਦੇ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਹੋ ਸਕਦੀ ਹੈ। ਸਿੰਘ 'ਤੇ ਬ੍ਰਿਟਿਸ਼ ਫੁੱਟਬਾਲ ਸਟਾਰ ਡੇਵਿਡ ਬੈਕਹਮ ਅਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਬੈਕਹਮ ਸਮੇਤ ਹੋਰਨਾਂ ਲੋਕਾਂ ਦੇ ਬਾਰੇ 'ਚ ਅਣਅਧਿਕਾਰਤ ਤੌਰ 'ਤੇ ਜਾਣਕਾਰੀਆਂ ਇਕੱਠੀ ਕਰਨ ਦਾ ਦੋਸ਼ ਹੈ।

Khushdeep Jassi

This news is Content Editor Khushdeep Jassi