ਅਮਰੀਕੀ ਰੱਖਿਆ ਮੰਤਰੀ ਨੂੰ ਮਿਲੇ ਡੋਭਾਲ, ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

03/25/2017 1:33:57 PM

ਵਾਸ਼ਿੰਗਟਨ— ਭਾਰਤ ਦੇ ਰਾਸ਼ਟਰੀ ਸਲਾਹਕਾਰ  (ਐੱਨ. ਐੱਸ. ਏ.) ਅਜਿਤ ਡੋਭਾਲ ਨੇ ਸ਼ਨੀਵਾਰ ਨੂੰ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ''ਚ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਐੱਨ ਮੈਟਿਸ ਨਾਲ ਵੱਖ-ਵੱਖ ਮੁੱਦਿਆਂ ''ਤੇ ਚਰਚਾ ਕੀਤੀ ਹੈ।  ਗੱਲਬਾਤ ਦੌਰਾਨ ਅਮਰੀਕਾ ਨੇ ਭਾਰਤ ਤੋਂ ਅੱਤਵਾਦ ਦੇ ਮੁੱਦੇ ''ਤੇ ਸਹਿਯੋਗ ਮੰਗਿਆ। ਇਸ ਦੇ ਨਾਲ ਹੀ ਭਾਰਤ ਅਤੇ ਅਮਰੀਕਾ ਨੇ ਰੱਖਿਆ ਸੰਬੰਧ ਮਜ਼ਬੂਤ ਕਰਨ ਦਾ ਸੰਕਲਪ ਲਿਆ। ਦੋਹਾਂ ਨੇਤਾਵਾਂ ਨੇ ਸਮੁੰਦਰੀ ਸੁਰੱਖਿਆ ਸਮੇਤ ਕਈ ਖੇਤਰੀ ਮਾਮਲਿਆਂ ''ਤੇ ਸਹਿਯੋਗ ਕਰਨ ਦਾ ਫੈਸਲਾ ਲਿਆ। ਇਸ ਮੁਲਾਕਾਤ ਦੌਰਾਨ ਅਮਰੀਕਾ ''ਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਵੀ ਹਿੱਸਾ ਲਿਆ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਡੋਭਾਲ ਦਾ ਇਗ ਦੂਜਾ ਅਮਰੀਕੀ ਦੌਰਾ ਹੈ। ਇਸ ਤੋਂ ਪਹਿਲਾਂ ਡੋਭਾਲ ਦਸੰਬਰ ਵਿਚ ਅਮਰੀਕਾ ਦੀ ਯਾਤਰਾ ''ਤੇ ਗਏ ਸਨ। 
ਬੈਠਕ ਦੌਰਾਨ ਅੱਤਵਾਦ ਨੂੰ ਦੁਨੀਆ ਲਈ ਸਭ ਤੋਂ ਵੱਡਾ ਖਤਰਾ ਮੰਨਦੇ ਹੋਏ ਇਸ ਨੂੰ ਖਤਮ ਕਰਨ ''ਤੇ ਆਪਸੀ ਸਹਿਯੋਗ ਵਧਾਉਣ ਦੀ ਗੱਲ ਕਹੀ ਗਈ। ਦੋਹਾਂ ਦੇਸ਼ਾਂ ਵਿਚਾਲੇ ਹੋਈ ਇਸ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਪੈਂਟਾਗਨ ਦੇ ਬੁਲਾਰੇ ਜੈਫ ਡੇਵਿਸ ਨੇ ਦੱਸਿਆ ਕਿ ਗੱਲਬਾਤ ਦੌਰਾਨ ਮੈਟਿਸ ਨੇ ਦੱਖਣੀ ਏਸ਼ੀਆ ''ਚ ਭਾਰਤ ਵਲੋਂ ਕੀਤੀ ਜਾ ਕੀਤੀ ਜਾ ਰਹੀ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਦੋਹਾਂ ਨੇ ਮੰਨਿਆ ਕਿ ਕੁਝ ਸਾਲਾਂ ''ਚ ਭਾਰਤ ਅਤੇ ਅਮਰੀਕਾ ਰੱਖਿਆ ਸੰਬੰਧ ਕਾਫੀ ਮਜ਼ਬੂਤ ਹੋਏ ਹਨ। ਡੇਵਿਸ ਨੇ ਕਿਹਾ, ''''ਮੈਟਿਸ ਅਤੇ ਡੋਭਾਲ ਨੇ ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਨਾਲ ਨਜਿੱਠਣ ਸਮੇਤ ਖੇਤਰੀ ਸੁਰੱਖਿਆ ਦੇ ਕਈ ਮੁੱਦਿਆਂ ''ਤੇ ਸਹਿਯੋਗ ਨੂੰ ਲੈ ਕੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਰੱਖਿਆ ਸਾਂਝੇਦਾਰੀ ਜਾਰੀ ਰੱਖਣ ''ਤੇ ਜ਼ੋਰ ਦਿੱਤਾ।

Tanu

This news is News Editor Tanu